ਕੈਨੇਡਾ ਨੇ ਭਾਰਤ ਨੂੰ ਸੈਮੀਫਾਈਨਲ ਮੁਕਾਬਲੇ ''ਚ 3-2 ਨਾਲ ਹਰਾਇਆ

06/25/2017 7:36:42 PM

ਲੰਡਨ— ਭਾਰਤ ਨੇ ਇਖ ਵਾਰ ਫਿਰ ਤੋਂ ਪੁਰਾਣੀਆਂ ਗਲਤੀਆਂ ਦੋਹਰਾਇਆ ਅਥੇ ਉਸ ਨੂੰ ਕੈਨੇਡਾ ਦੇ ਹੱਥੋ ਐਤਵਾਰ ਨੂੰ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਸੈਮੀਫਾਈਨਲ 'ਚ 2-3 ਨਾਲ ਹਾਰ ਦਾ ਸਾਹਮਣਾ ਕਰ ਕਰਦੇ ਹੋਏ 6ਵੇਂ ਸਥਾਨ ਦਾ ਦਰਜਾ ਪ੍ਰਾਪਤ ਕਰਨਾ ਪਿਆ। ਇਸ ਦੇ ਨਾਲ ਹੀ ਕੈਨੇਡਾ ਟੀਮ ਪੰਜਵੇਂ ਸਥਾਨ 'ਤੇ ਰਹੀ। ਭਾਰਤ ਨੇ ਪੰਜਵੇਂ ਤੋਂ ਛੇ ਸਥਾਨ ਦੇ ਮੁਕਾਬਲੇ 'ਚ 40 ਮਿੰਟ ਤੱਕ 2-1 ਦੀ ਬੜਤ ਬਣਾ ਕੇ ਰੱਖੀ ਹੋਈ ਸੀ ਪਰ ਕੈਨੇਡਾ ਨੇ ਤੀਜੇ ਕੁਆਰਟਰ 'ਚ ਚਾਰ ਮਿੰਟ ਦੇ ਅੰਤਰਾਲ 'ਚ ਦੋ ਗੋਲ ਕਰਦੇ ਹੋਏ 3-2 ਦੀ ਬੜਤ ਬਣਾਈ ਹੈ ਅਤੇ ਆਖੀਰ ਤੱਕ ਕਾਇਮ ਰਹਿੰਦੇ ਹੋਏ 2018 'ਚ ਭਾਰਤ 'ਚ ਹੋਣ ਵਾਲੇ ਹਾਕੀ ਵਿਸ਼ਵ ਕੱਪ ਦੀ ਟਿਕਟ ਵੀ ਹਾਸਲ ਕਰ ਲਈ ਹੈ। ਭਾਰਤ ਨੇ ਜੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੱਲ ਪਾਕਿਸਤਾਨ ਨੂੰ 6-1 ਨਾਲ ਹਰਾਇਆ ' ਸੀ ਉਹ ਸ਼ਾਨਦਾਰ ਪ੍ਰਦਰਸ਼ਨ ਇਸ ਮੈਚ 'ਚ ਖਰਾਬ ਸੀ ਅਤੇ ਕੈਨੇਡਾ ਨੇ ਇਸ ਜਿੱਤ ਨਾਲ ਭਾਰਤ ਤੋ2 ਗਰੁੱਪ ਮੈਚ 'ਚ ਮਿਲੀ 0-3 ਦੀ ਹਾਰ ਦੀ ਬਦਲਾ ਵੀ ਲੈ ਲਿਆ।
ਕੈਨੇਡਾ ਨੇ ਮੈਚ 'ਚ ਗੋਲ ਦੀ ਸ਼ੁਰੂਆਤ ਤੀਜੇ ਮਿੰਟ 'ਚ ਕਰ ਦਿੱਤੀ। ਗਾਰਡਨ ਜਾਨਸਟਨ ਨੇ ਪੇਨਲਟੀ ਕਾਰਨਰ 'ਤੇ ਗੋਲ ਕਰ ਤੇ ਕੈਨੇਡਾ ਨੂੰ ਅੱਗੇ ਕਰ ਦਿੱਤਾ। ਭਾਰਤ ਨੇ ਬਰਾਬਰੀ ਹਾਸਲ ਕਰਨ 'ਚ ਜ਼ਿਆਦਾ ਸਮਾਂ ਨਹੀਂ ਲਗਾਇਆ। ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ ਸੱਤਵੇਂ ਮਿੰਟ 'ਚ ਪੇਨਲਟੀ ਕਾਰਨਰ 'ਤੇ ਗੋਲ ਕਰਦੇ ਭਾਰਤ ਨੂੰ 1-1 ਦੀ ਬਰਾਬਰੀ ਦਿਵਾ ਦਿੱਤੀ। ਹਰਮਨਪ੍ਰੀਤ ਨੇ 22ਵੇਂ ਮਿੰਟ 'ਚ ਪੇਨਲਟੀ ਕਾਰਨਰ 'ਤੇ ਫਿਰ ਗੇਲ ਕਰ ਦਿੱਤਾ ਅਤੇ ਭਾਰਤ ਟੀਮ 2-1 ਨਾਲ ਅੱਗੇ ਹੋ ਗਈ। ਭਾਰਤ ਪਹਿਲਾਂ ਹਾਫ ਸਮਾਪਤ ਹੋਣ ਤੱਕ ਇਕ ਗੋਲ ਦੀ ਬੜਤ ਬਣਾ ਚੁੱਕਾ ਸੀ ਪਰ ਕੈਨੇਡਾ ਨੇ ਤੀਜੇ ਕੁਆਰਟਰ 'ਚ ਚਾਰ ਮਿੰਟ ਦੇ ਅੰਤਰਾਲ 'ਚਚ ਦੋ ਗੋਲ ਕਰਦੇ 3-2 ਦੀ ਬੜਤ ਬਣਾ ਲਈ।
ਕੀਗਨ ਪਰੇਰਾ ਨੇ 40ਵੇਂ ਮਿੰਟ ਅਤੇ ਜਾਨਸਟਨ ਨੇ 44ਵੇਂ ਮਿੰਟ 'ਚ ਮੈਦਾਨੀ ਗੋਲ ਕਰਦੇ ਕੈਨੇਡਾ ਨੂੰ ਬੜਤ 'ਤੇ ਲਿਆ ਦਿੱਤਾ। ਕੈਨੇਡਾ ਨੇ ਇਸ ਬੜਤ ਨੂੰ ਆਖੀਰ ਤੱਕ ਬਰਕਰਾਰ ਰੱਖਿਆ। ਭਾਰਤ ਨੇ ਮਲੇਸ਼ੀਆ ਦੇ ਹੱਥੋਂ ਕੁਆਰਟਰਫਾਈਨਲ 'ਚ 2-3 ਦੀ ਹਾਰ 'ਚ ਜੋਂ ਗਲਤੀਆਂ ਕੀਤੀਆਂ ਸੀ ਉਸ ਨੇ ਇਸ ਮੈਚ 'ਚ ਵੀ ਹੋਦਰਾਇਆ। ਭਾਰਤ ਨੇ ਆਖੀਰੀ ਕੁਆਰਟਰ 'ਚ ਲਗਾਤਾਰ ਪੇਨਲਟੀ ਕੋਰਨਰ ਗੁਆਏਜਿਸ ਨਾਲ ਉਸ ਦੇ ਹੱਥੋਂ ਫਿਰ ਤੋਂ ਵਾਪਸੀ ਕਰਨ ਦਾ ਮੌਕਾ ਨਿਕਲ ਗਿਆ। ਕੈਨੇਡਾ ਦੇ ਗੋਲਕੀਪਰ ਐਟੋਨੀ ਕਿੰਡਲ ਨੇ ਕੁਝ ਸ਼ਾਨਦਾਰ ਬਚਾਅ ਕਰ ਆਪਣੀ ਟੀਮ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਇਸ ਨਾਲ ਪਹਿਲਾ ਪਾਕਿਸਤਾਨ ਨੇ ਚੀਨ ਨੂੰ 3-1 ਨਾਲ ਹਰਾ ਕੇ ਸੱਤਵਾਂ ਸਥਾਨ ਹਾਸਲ ਕੀਤਾ।
 


Related News