ਕੈਨੇਡਾ ਨੇ ਪਾਕਿ ਨੂੰ 6-0 ਨਾਲ ਹਰਾਇਆ

06/17/2017 10:59:32 PM

ਲੰਡਨ— ਪਾਕਿਸਤਾਨ ਹਾਕੀ ਟੀਮ ਦੀ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਸੈਮੀਫਾਈਨਲ 'ਚ ਨਿਰਾਸ਼ ਕਰ ਦੇਣ ਵਾਲਾ ਪ੍ਰਦਰਸ਼ਨ ਜਾਰੀ ਹੈ। ਜਿੱਥੇ ਉਸ ਨੂੰ ਆਪਣੇ ਦੂਜੇ ਮੈਚ 'ਚ ਵੀ ਕੈਨੇਡਾ ਨੇ 6-0 ਨਾਲ ਕਰਾਰੀ ਹਾਰ ਦਿੱਤੀ। 13ਵੀਂ ਰੈਕਿੰਗ ਪਾਕਿਸਤਾਨ ਟੀਮ ਨੂੰ ਪਹਿਲੇ ਮੈਚ 'ਚ ਹਾਲੈਂਡ ਨੇ 4-0 ਨਾਲ ਹਰਾਇਆ ਸੀ ਅਤੇ ਹੁਣ ਦੂਜੇ ਮੈਚ 'ਚ ਉਸ ਨੂੰ 11ਵੀਂ ਰੈਕਿੰਗ ਵਾਲੀ ਕੈਨੇਡਾ ਟੀਮ ਨੇ 6-0 ਦੇ ਵੱਡੇ ਅੰਤਰ ਨਾਲ ਧੋ ਦਿੱਤਾ। ਟੂਰਨਾਮੈਂਟ ਦੇ ਦੂਜੇ ਦਿਨ ਕੈਨੇਡਾ ਟੀਮ ਨੇ ਪੂਲ 'ਬੀ' ਦੇ ਇਸ ਮੁਕਾਬਲੇ 'ਚ ਤੇਜ਼ ਸ਼ੁਰੂਆਤ ਕਰਦੇ ਹੋਏ ਪਹਿਲੇ ਕੁਆਰਟਰ ਦੀ ਸਮਾਪਤੀ ਦੇ ਚਾਰ ਮਿੰਟ ਬਾਅਦ ਹੀ ਪਹਿਲਾਂ ਕਪਤਾਨ ਸਕਾਟ ਟਪਰ ਦੇ ਪੇਨਲਟੀ ਸਟ੍ਰੋਕ ਦੇ ਕੀਤੀ ਗੋਲ ਨਾਲ ਸ਼ਾਨਦਾਰ ਬੜਤ ਬਣਾ ਲਈ। ਕੈਨੇਡਾ ਨੇ ਦੂਜੇ ਕੁਆਰਟਰ 'ਚ ਤਿੰਨ ਗੋਲ ਕਰਕੇ ਬੜਤ ਨੂੰ 4-0 ਕਰ ਦਿੱਤਾ।
ਇਯਾਨ ਸਮਿਥੀ ਨੇ ਦੋ ਅਤੇ ਫਲੇਰਿਸ ਵਾਨ ਸਨ ਨੇ 1-1 ਗੋਲ ਕੀਤਾ। ਕੈਨੇਡਾ ਦੇ ਤੇਜ਼ ਪ੍ਰਦਰਸ਼ਨ ਦੇ ਅੱਗੇ ਪਾਕਿਸਤਾਨ ਟੀਮ ਬੇਹੱਦ ਕਮਜੋਰ ਨਜ਼ਰ ਆਈ ਅਤੇ ਇਸ ਪੂਰੇ ਮੁਕਾਬਲੇ 'ਚ ਇਕ ਵੀ ਗੋਲ ਕਰਨ 'ਚ ਸਫਲ ਨਹੀਂ ਹੋਈ। ਕਨਾਡਾ ਵਲੋਂ ਬ੍ਰੈਂਡਨ ਬਿਸੇਟ ਅਤੇ ਗੋਰਡੋਨ ਜਾਨਸਟਨ ਨੇ ਆਖਰੀ ਕੁਆਰਟ 'ਚ ਦੋ ਗੋਲ ਕੀਤੇ ਅਤੇ ਆਪਣੀ ਟੀਮ 6-0 ਦੀ ਬੜਤ ਨਾਲ ਜਿੱਤ ਦਿਵਾ ਦਿੱਤੀ। ਜਿੱਤ ਤੋਂ ਬਾਅਦ ਆਪਣੀ ਖੁਸ਼ੀ ਜਤਾਉਦੇ ਹੋਏ ਕੈਨੇਡਾ ਦੇ ਗੋਲਕੀਪਰ ਡੇਵਿਡ ਕਾਰਟਰ ਨੇ ਕਿਹਾ ਕਿ ਪਾਕਿਸਤਾਨ  ਦੇ ਖਿਲਾਫ ਇਹ ਜਿੱਤ ਸ਼ਾਨਦਾਰ ਰਹੀ।
ਉਸ ਨੇ ਕਿਹਾ ਕਿ ਅਸੀਂ ਹਰੇਕ ਵਿਭਗ ਤੋਂ ਉਸ ਤੋਂ ਬਿਹਤਰੀਨ ਸੀ ਪਰ ਸਾਡਾ ਮੈਚ 'ਚ ਸਭ ਤੋਂ ਪੱਖ ਹਮਲਾਵਰ ਰਿਹਾ। ਅਸੀਂ ਮੈਚ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਉਹ ਮਨੋਬਲ ਨੂੰ ਵਧਾਉਣ ਵਾਲਾ ਰਿਹਾ। ਇਕ ਹੋਰ ਮੈਚ 'ਚ ਅਰਜਨਟੀਨਾ ਨੇ ਗੋਂਜਾਲੋ ਪਿਲੇਟ ਦੇ ਪੇਨਲਟੀ ਕਾਰਨਰ 'ਤੇ ਕੀਤੇ ਗਏ ਚਾਰ ਗੋਲਾਂ ਦੀ ਮਦਦ ਨਾਲ ਮਲੇਸ਼ੀਆ ਨੂੰ 5-2 ਨਾਲ ਹਰਾ ਕੇ ਪੂਲ 'ਏ' 'ਚ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਇਸ ਟੂਰਨਾਮੈਂਟ 'ਚ ਸਿਖਰ ਚਾਰ ਟੀਮਾਂ 'ਚ ਭਾਰਤ ਦੇ ਭੁਵਨੇਸ਼ਵਰ 'ਚ ਹੋਣ ਵਾਲੇ ਅੱਠ ਦੇਸ਼ਾਂ ਦੇ ਵਰਲਡ ਲੀਗ ਫਾਈਨਲ ਲਈ ਕੁਆਲੀਫਾਈ ਕਰੇਗੀ। ਜੇਕਰ ਵਰਲਡ ਲੀਗ ਫਾਈਨਲ ਦੀ ਮੇਜਬਾਨ ਭਾਰਤ ਟੀਮ ਸਿਖਰ ਚਾਰ 'ਚ ਜਗ੍ਹਾ ਨਹੀਂ ਬਣਾਉਦੀ ਹੈ ਤਾਂ ਫਿਰ ਲੰਡਨ ਨਾਲ ਸਿਖਰ ਤਿੰਨ ਟੀਮਾਂ ਹੀ ਭੁਵਨੇਸ਼ਵਰ ਲਈ ਕੁਆਲੀਫਾਈ ਕਰਨਗੀਆਂ।


Related News