ਸੀ.ਓ.ਏ. ਨੇ BCCI ਅਹੁਦੇਦਾਰਾਂ ਵਲੋਂ ਕੀਤੇ ਖਰਚਿਆਂ 'ਤੇ ਖੜ੍ਹੇ ਕੀਤੇ ਸਵਾਲ

08/18/2017 3:31:37 PM

ਨਵੀਂ ਦਿੱਲੀ— ਸੁਪਰੀਮ ਕੋਰਟ ਵਲੋਂ ਨਿਯੁਕਤ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਤੇ ਖਜ਼ਾਨਚੀ ਅਨਿਰੁਧ ਚੌਧਰੀ ਵਲੋਂ ਵਿੱਤੀ ਸਾਲ 2015-16 ਤੇ 2016-17 ਤੇ ਇਸ ਸਾਲ ਅਪ੍ਰੈਲ ਤੋਂ ਜੂਨ ਤਕ ਕੀਤੇ ਗਏ ਖਰਚਿਆਂ 'ਤੇ ਸਵਾਲ ਖੜ੍ਹੇ ਕੀਤੇ ਹਨ। ਸੀ. ਓ. ਏ. ਨੇ ਕੋਰਟ ਵਿਚ ਪੇਸ਼ ਆਪਣੀ ਤਾਜ਼ਾ ਰਿਪੋਰਟ ਵਿਚ ਇਹ ਖੁਲਾਸਾ ਕੀਤਾ ਹੈ ਕਿ ਵਿੱਤੀ ਸਾਲ ਤੇ ਅਪ੍ਰੈਲ ਤੋਂ ਬਾਅਦ ਤਿੰਨ ਮਹੀਨੇ ਵਿਚ ਅਮਿਤਾਭ ਤੇ ਅਨਿਰੁਧ ਨੇ ਬੋਰਡ ਦੇ ਖਜ਼ਾਨੇ ਤੋਂ ਕ੍ਰਮਵਾਰ 1 ਕਰੋੜ 56 ਲੱਖ ਰੁਪਏ ਤੇ 1 ਕਰੋੜ 71 ਲੱਖ ਰੁਪਏ ਖਰਚ ਕੀਤੇ।
ਸੀ. ਓ. ਏ. ਵਲੋਂ ਅਦਾਲਤ ਵਿਚ ਪੇਸ਼ ਪੰਜਵੀਂ ਰਿਪੋਰਟ ਵਿਚ ਬੀ. ਸੀ. ਸੀ. ਆਈ. ਅਹੁਦੇਦਾਰਾਂ ਵਲੋਂ ਕੀਤੇ ਗਏ ਖਰਚਿਆਂ ਦਾ ਬਿਓਰਾ ਦਿੱਤਾ ਗਿਆ ਹੈ, ਜਿਸ ਵਿਚ ਹਵਾਈ ਯਾਤਰਾ, ਯਾਤਰਾ ਤੇ ਡੇਲੀ ਭੱਤਾ, ਵਿਦੇਸ਼ੀ ਮੁਦਰਾ ਭੱਤਾ ਤੇ ਹੋਰ ਖਰਚੇ ਸ਼ਾਮਲ ਹਨ। ਕਾਰਜਕਾਰੀ ਸਕੱਤਰ ਅਮਿਤਾਭ ਨੇ ਬੀ. ਸੀ. ਸੀ.ਆਈ. ਤੋਂ ਹਵਾਈ ਯਾਤਰਾ ਲਈ 65 ਲੱਖ 4 ਹਜ਼ਾਰ ਰੁਪਏ ਤੇ ਟੀ. ਏ./ਡੀ. ਏ. ਭੱਤੇ ਲਈ 42 ਲੱਖ 25 ਹਜ਼ਾਰ ਰੁਪਏ ਲਏ ਹਨ। ਇਸਦੇ ਇਲਾਵਾ ਉਸ ਨੇ ਵਿਦੇਸ਼ੀ ਮੁਦਰਾ ਭੱਤਾ ਤੇ ਕੌਮਾਂਤਰੀ ਪੱਧਰ 'ਤੇ ਬੀ. ਸੀ. ਸੀ. ਆਈ. ਦੀ ਪ੍ਰਤੀਨਿਧਤਾ ਲਈ 29 ਲੱਖ 54 ਹਜ਼ਾਰ ਰੁਪਏ ਵੀ ਲਏ ਹਨ।


Related News