ਬੀ. ਐੈੱਸ. ਐੱਫ. ਮੈਰਾਥਨ ''ਚ ਸ਼ਹੀਦਾਂ ਦੇ ਨਾਂ ''ਤੇ ਟਰਾਫੀਆਂ

10/21/2017 11:37:59 AM

ਨਵੀਂ ਦਿੱਲੀ, (ਬਿਊਰੋ)— ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਆਪਣੇ ਸ਼ਹੀਦਾਂ ਦੀ ਯਾਦ 'ਚ 22 ਅਕਤੂਬਰ ਨੂੰ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਬੀ. ਐੱਸ. ਐੱਫ. ਹਾਫ ਮੈਰਾਥਨ ਦਾ ਆਯੋਜਨ ਕਰ ਰਿਹਾ ਹੈ, ਜਿਸ 'ਚ ਜੇਤੂ ਟਰਾਫੀਆਂ ਦੇ ਨਾਂ ਬੀ. ਐੱਸ. ਐੱਫ. ਦੇ ਸ਼ਹੀਦਾਂ ਦੇ ਨਾਂ 'ਤੇ ਰੱਖੇ ਗਏ ਹਨ।
ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਕੇ. ਕੇ. ਸ਼ਰਮਾ ਨੇ ਸ਼ੁੱਕਰਵਾਰ ਨੂੰ ਇਥੇ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ. ਐੱਸ. ਐੱਫ. ਦੇ 1854 ਜਵਾਨ ਸਿੱਧੀ ਲੜਾਈ ਵਿਚ ਸ਼ਹੀਦ ਹੋਏ ਹਨ ਤੇ ਉਨ੍ਹਾਂ ਨੇ ਜਵਾਨਾਂ ਨੂੰ ਯਾਦ ਕਰਨ ਲਈ ਇਸ ਹਾਫ ਮੈਰਾਥਨ ਦੀਆਂ ਜੇਤੂ ਟਰਾਫੀਆਂ ਦੇ ਨਾਂ ਉਨ੍ਹਾਂ ਦੇ ਨਾਂ 'ਤੇ ਰੱਖੇ ਹਨ।  ਕੇ. ਕੇ. ਸ਼ਰਮਾ ਨੇ ਦੱਸਿਆ ਕਿ ਇਸ ਹਾਫ ਮੈਰਾਥਨ ਲਈ ਦੇਸ਼ ਦੇ ਚੋਟੀ ਦੇ ਦੌੜਾਕਾਂ ਲਲਿਤਾ ਬਾਬਰ, ਸੁਧਾ ਸਿੰਘ, ਪਾਰੂਲ ਚੌਧਰੀ, ਅਰਚਨਾ ਅਦਲਵ, ਵਾਸੂਦੇਵ ਨਿਸ਼ਾਧ ਤੇ ਰਾਹੁਲ ਸਮੇਤ ਕੁਲ 4865 ਦੌੜਾਕਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਾਈ ਹੈ। ਇਹ ਚੋਟੀ ਦੇ ਭਾਰਤੀ ਦੌੜਾਕ ਧਰਮਸ਼ਾਲਾ ਵਿਚ ਟ੍ਰੇਨਿੰਗ ਕਰ ਰਹੇ ਹਨ।


Related News