30 ਜੁਲਾਈ ਨੂੰ ਬਰਤਾਨੀਆ ਦੇ ਕਬੱਡੀ ਸੀਜ਼ਨ ਦੀ ਹੋਵੇਗੀ ਸ਼ੁਰੂਆਤ

07/27/2017 4:22:25 AM

ਲੰਡਨ  (ਰਾਜਵੀਰ ਸਮਰਾ)-  ਬਰਮਿੰਘਮ ਦੇ ਸ਼ਹੀਦੀ ਟੂਰਨਾਮੈਂਟ ਨਾਲ ਇੰਗਲੈਂਡ ਦੇ ਕਬੱਡੀ ਸੀਜ਼ਨ-2017 ਦੀ 30 ਜੁਲਾਈ ਨੂੰ ਸ਼ੁਰੂਆਤ ਹੋਣ ਜਾ ਰਹੀ ਹੈ। ਗਰੂ ਨਾਨਕ ਗੁਰਦੁਆਰਾ ਸਮੈਦਿਕ ਅਤੇ ਜੀ.ਐੱਨ.ਜੀ. ਕਬੱਡੀ ਕਲੱਬ ਵੱਲੋਂ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ 53ਵੇਂ ਸ਼ਹੀਦੀ ਟੂਰਨਾਮੈਂਟ ਸਬੰਧੀ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਤਿੰਦਰ ਸਿੰਘ ਅਤੇ ਕਲੱਬ ਦੇ ਪ੍ਰਧਾਨ ਹਰਨੇਕ ਸਿੰਘ ਨੇਕਾ ਮੈਰੀਪੁਰ ਨੇ ਦੱਸਿਆ ਕਿ ਯੂ. ਕੇ. 'ਚ ਕਬੱਡੀ ਖਿਡਾਰੀ ਪਹੁੰਚ ਚੁੱਕੇ ਹਨ ਤੇ ਟੂਰਨਾਮੈਂਟ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਇਸ ਮੌਕੇ ਬੱਚਿਆਂ ਦੀ ਕਬੱਡੀ ਦੇ ਵਿਸ਼ੇਸ ਮੁਕਾਬਲੇ ਕਰਵਾਏ ਜਾਣਗੇ। ਟੂਰਨਾਮੈਂਟ ਮੌਕੇ ਸਾਬਕਾ ਕਬੱਡੀ ਪ੍ਰਮੋਟਰ ਅਤੇ ਸਾਬਕਾ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
 


Related News