ਟੈਕਸ ਚੋਰੀ ਮਾਮਲੇ ''ਚ ਬ੍ਰਾਜ਼ੀਲ ਟੀਮ ਦੇ ਫੁੱਟਬਾਲ ਖਿਡਾਰੀ ''ਤੇ ਲੱਗਿਆ 12 ਲੱਖ ਡਾਲਰ ਦਾ ਜੁਰਮਾਨਾ

10/20/2017 7:01:43 PM

ਨਵੀਂ ਦਿੱਲੀ— ਬ੍ਰਾਜ਼ੀਲ ਟੀਮ ਦਾ ਦਿੱਗਜ਼ ਖਿਡਾਰੀ ਅਤੇ ਦੁਨਿਆਭਰ 'ਚ ਗੋਲ ਮਸ਼ੀਨ ਨਾਂ ਨਾਲ ਮਸ਼ਹੂਰ ਨੇਮਾਨ 'ਤੇ ਟੈਕਸ ਚੋਰੀ ਦੇ ਮਾਮਲੇ 'ਚ 12 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਬ੍ਰਾਜ਼ੀਲ ਦੀ ਇਕ ਅਦਾਲਤ ਨੇ ਨੇਮਾਰ 'ਤੇ ਟੈਕਸ ਚੋਰੀ ਦੇ ਮਾਮਲੇ 'ਚ ਲਗਾਤਾਰ ਰੁਕਾਵਟ ਪੈਦਾ ਕਾਰਨ 23 ਲੱਖ ਰੇਈਸ ਯਾਨੀ ਕਿ 12 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ।
ਸੰਘੀ ਖੇਤਰੀ ਅਦਾਲਤ ਦੇ ਆਦੇਸ਼ ਦੇ ਤਹਿਤ ਇਹ ਜੁਰਮਾਨਾ ਪੈਰਿਸ ਸੇਂਟ ਜਰਮਨ ਦੇ ਖਿਡਾਰੀ, ਉਸ ਦੇ ਮਾਤਾ-ਪਿਤਾ ਅਤੇ ਉਸ ਦਾ ਵਿੱਤੀ ਸਬੰਧੀ ਕਾਰਜਕਾਰ ਸੰਭਾਲਣ ਵਾਲੀ ਕੰਪਨੀਆਂ 'ਤੇ ਲਾਗੂ ਹੁੰਦਾ ਹੈ। ਖਬਰਾਂ ਦੇ ਮੁਤਾਬਕ ਜੱਜ ਕਾਰਲਸ ਮੁਟਾ ਨੇ ਕਿਹਾ ਕਿ ਨੇਮਾਰ ਅਤੇ ਉਸ ਦੇ ਪ੍ਰਤੀਨਿਧੀਆਂ ਨੇ ਆਖਰੀ ਫੈਸਲੇ 'ਚ ਦੇਰੀ ਕਰਨ ਦੇ ਲਈ ਅਪੀਲ ਪ੍ਰਕਿਰਿਆ ਦਾ ਉਪਯੋਗ ਕਰ ਦੇ ਗਲਤ ਕੀਤਾ ਹੈ।
ਨੇਮਾਰ ਦੇ ਪ੍ਰਤੀਨਿਧੀਆਂ ਨੇ ਹਾਲਾਂਕਿ ਇਸ 'ਤੇ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰਕਿਰਿਆ ਨਹੀਂ ਦਿੱਤੀ ਹੈ। ਪੈਰਿਸ ਸੇਂਟ ਜਰਮਨ ਦੇ 25 ਸਾਲਾਂ ਖਿਡਾਰੀ ਨੇਮਾਰ 'ਤੇ 2011 ਤੋਂ 2013 ਤੱਕ 6.36 ਕਰੋੜ ਰੇਈਸ (2.004 ਕਰੋੜ ਡਾਲਰ) ਦੇ ਟੈਕਸ ਚੋਰੀ ਦਾ ਦੋਸ਼ ਹੈ।


Related News