ਬੀ.ਪੀ.ਸੀ.ਐੱਲ. ਨੇ ਜਿੱਤ ਨਾਲ ਸ਼ੁਰੂਆਤ ਕੀਤੀ, ਹਾਕੀ ਓਡੀਸ਼ਾ ਨੇ ਡਰਾਅ ਖੇਡਿਆ

07/28/2017 12:02:16 PM

ਚੇਨਈ— ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਨੇ ਅੱਜ ਇੱਥੇ 91ਵੇਂ ਸਰਬ ਭਾਰਤੀ ਐੱਮ.ਸੀ.ਸੀ. ਮੁਰੂਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਪੂਲ ਏ ਮੈਚ 'ਚ ਹਾਕੀ ਯੁਨਿਟ ਆਫ ਤਾਮਿਲਨਾਡੂ ਨੂੰ 2-0 ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ।

ਪੂਲ ਬੀ ਦੇ ਮੈਚ 'ਚ ਫੌਜ ਅਤੇ ਹਾਕੀ ਓਡੀਸ਼ਾ ਨੇ 4-4 ਨਾਲ ਡਰਾਅ ਖੇਡਿਆ। ਸਾਬਕਾ ਚੈਂਪੀਅਨ ਭਾਰਤੀ ਰੇਲਵੇ ਕੱਲ ਪੂਲ ਏ 'ਚ ਹਾਕੀ ਬੈਂਗਲੁਰੂ ਦੇ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।


Related News