ਗੇਂਦਬਾਜ਼ ਨੇ ਬਿਨ੍ਹਾਂ ਗੇਂਦ ਕੀਤੇ ਬੱਲੇਬਾਜ਼ ਨੂੰ ਕਰ ਦਿੱਤਾ ਆਊਟ (ਦੇਖੋ ਵੀਡੀਓ)

10/18/2017 10:26:48 PM

ਨਵੀਂ ਦਿੱਲੀ— ਪਾਕਿਸਤਾਨ 'ਚ ਫਾਇਦੇ ਆਜਮ ਟਰਾਫੀ 'ਚ ਪੇਸ਼ਾਵਰ ਤੇ ਵਾਪਦਾ ਟੀਮਾਂ ਦੇ ਵਿਚਾਲੇ ਖੇਡੇ ਗਏ ਮੈਚ 'ਚ ਪੇਸ਼ਾਵਰ ਨੇ ਵੱਖਰੇ ਤਰੀਕੇ ਨਾਲ ਜਿੱਤ ਹਾਸਲ ਕੀਤੀ। ਵਾਪਦਾ ਦੀ ਟੀਮ ਨੂੰ ਜਿੱਤਣ ਦੇ ਲਈ 78 ਓਵਰਾਂ 'ਚ 4 ਦੌੜਾਂ ਦੀ ਜਰੂਰਤ ਸੀ ਅਤੇ ਪੇਸ਼ਾਵਰ ਨੂੰ ਜਿੱਤ ਲਈ 1 ਵਿਕਟ ਦੀ ਜਰੂਰਤ ਸੀ। ਪੇਸ਼ਾਵਰ ਦੇ ਗੇਂਦਬਾਜ਼ ਤਾਜ ਵਲੀ ਨੇ ਬਿਨ੍ਹਾਂ ਗੇਂਦ ਕੀਤੇ ਨਾਨ ਸਟ੍ਰਾਈਕ ਐਂਡ 'ਤ ਖੜ੍ਹੇ ਵਾਪਦਾ ਦੇ ਬੱਲੇਬਾਜ਼ ਮੁਹੰਮਦ ਇਰਫਾਨ ਨੂੰ ਆਊਟ ਕਰ ਦਿੱਤਾ।
ਪੇਸ਼ਾਵਰ ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਤਾਜ ਵਲੀ ਨੇ ਗੇਂਦ ਕਰਵਾਉਣ ਲਈ ਦੌੜਨਾ ਸ਼ੁਰੂ ਕੀਤਾ ਅਤੇ ਉਸ ਦੀ ਨਜ਼ਰ ਨਾਨ ਸਟ੍ਰਾਈਕ ਐੈਂਡ 'ਤੇ ਖੜ੍ਹੇ ਬੱਲੇਬਾਜ਼ ਮੁਹੰਮਦ ਇਰਫਾਨ ਦੇ ਪੈਰਾਂ 'ਤੇ ਪਈ। ਦੌੜ ਲਈ ਇਰਫਾਨ ਦੇ ਪੈਰ ਕ੍ਰੀਜ਼ ਦੀ ਲਾਈਨ ਤੋਂ ਅੱਗੇ ਨਿਕਲ ਗਏ ਸਨ ਅਤੇ ਇਹ ਦੇਖ ਕੇ ਤਾਜ ਵਲੀ ਨੇ ਉਸ ਨੂੰ ਰਨ ਆਊਟ ਕਰ ਦਿੱਤਾ।


ਆਊਟ ਦੇਣ ਤੋਂ ਪਹਿਲੇ ਮੈਦਾਨ 'ਤੇ ਮੌਜੂਦ ਅੰਪਾਇਰ ਅਹਿਮਦ ਸਾਹਾਬ ਤੇ ਫੈਜਲ ਅਫਰੀਦੀ ਨੇ ਫੀਲਡਿੰਗ ਸਾਈਡ ਤੋਂ ਪੁੱਛਿਆ ਕਿ ਉਹ ਆਪਣੀ ਅਪੀਲ 'ਤੇ ਫਿਰ ਤੋਂ ਗੌਰ ਕਰਨਾ ਚਾਹੁੰਦੇ ਹਨ ਜਾਂ ਫਿਰ ਆਊਟ ਦੇ ਫੈਸਲੇ ਨੂੰ ਜਾਰੀ ਰੱਖਿਆ ਜਾਵੇ। ਜਵਾਬ 'ਚ ਪੇਸ਼ਵਾਰ ਨੂੰ ਟੀਮ ਨੇ ਆਪਣੀ ਅਪੀਲ 'ਤੇ ਸੋਚਣ ਨੂੰ ਮਨ੍ਹਾ ਕਰ ਦਿੱਤਾ ਅਤੇ 3 ਦੌੜਾਂ ਨਾਲ ਜਿੱਤ ਹਾਸਲ ਕੀਤੀ।


Related News