ਬੋਪੰਨਾ-ਡੋਡਿਗ ਸੈਮੀਫਾਈਨਲ ''ਚ ਹਾਰੇ

06/24/2017 9:00:04 PM

ਐਗੋਨ— ਭਾਰਤ ਦੇ ਚੋਟੀ ਡਬਲ ਖਿਡਾਰੀ ਰੋਹਨ ਬੋਪੰਨਾ ਅਤੇ ਉਨ੍ਹਾਂ ਦੇ ਜੋੜੀਦਾਰ ਕ੍ਰੋਏਸ਼ੀਆ ਦੇ ਇਵਾਨ ਡੋਡਿਗ ਦਾ ਸਫਰ ਇੱਥੇ ਐਗੋਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਮੁਕਾਬਲੇ 'ਚ ਹਾਰ ਦੇ ਨਾਲ ਸਮਾਪਤ ਹੋ ਗਿਆ ਹੈ, ਜਦਕਿ ਸਟਾਰ ਮਹਿਲਾ ਖਿਡਾਰੀ ਸਾਨੀਆ ਮਿਰਜ਼ਾ ਵਾਕਓਵਰ ਦੀ ਸਹਾਇਤਾ ਨਾਲ ਸੈਮੀਫਾਈਨਲ 'ਚ ਪਹੁੰਚ ਗਈ ਹੈ। ਫ੍ਰੈਂਚ ਓਪਨ 'ਚ ਮਿਸ਼ਰਿਤ ਡਬਲ ਦੇ ਜ਼ਰੀਏ ਕਰੀਅਰ ਦਾ ਪਹਿਲਾ ਗ੍ਰੈਂਡ ਸਲੈਮ ਜਿੱਤਣ ਵਾਲੇ 36 ਸਾਲਾ ਬੋਪੰਨਾ ਨੇ ਟਾਪ ਸੀਡ ਜੋੜੀ ਨੂੰ ਹਰਾ ਕੇ ਪੁਰਸ਼ ਡਬਲ ਸੈਮੀਫਾਈਨਲ 'ਚ ਜਗ੍ਹਾ ਬਣਾਈ ਸੀ ਪਰ ਇੱਥੇ ਉਨ੍ਹਾਂ ਨੂੰ ਫਰਾਂਸ ਦੇ ਜੁਲਿਅਨ ਬੇਨੇਟਿਆਉ ਅਤੇ ਅੇਡੁਅਰਡ ਰੋਜਰ ਵੈਸੇਲਿਨ ਦੀ ਜੋੜੀ ਦੇ ਹੱਥੋਂ 4-6, 5-7 ਨਾਲ ਹਾਰ ਝੇਲਣੀ ਪੈ ਗਈ। ਭਾਰਤੀ ਕ੍ਰੋਏਸ਼ੀਆਈ ਜੋੜੀ ਨੂੰ ਹੁਣ 180 ਏ. ਟੀ. ਪੀ. ਅੰਕ ਮਿਲਣਗੇ। ਮਹਿਲਾ ਡਬਲ 'ਚ ਸਾਨੀਆ ਅਤੇ ਉਨ੍ਹਾਂ ਦੀ ਅਮਰੀਕੀ ਜੋੜੀਦਾਰ ਕੋਕੋ ਵੇਂਡੇਵੇਗੇ ਨੇ ਚੋਟੀ ਦਰਜਾ ਪ੍ਰਾਪਤ ਜੋੜੀ ਲੂਸੀ ਸਫਾਰੋਵਾ ਅਤੇ ਚੇਕ ਗਣਰਾਜ ਦੀ ਬਾਰਬੋਰਾ ਸਟ੍ਰਾਈਕੋਵਾ ਦੇ ਮੈਓ ਤੋਂ ਹੱਟਣ ਦੇ ਕਾਰਨ ਵਾਕਓਪਰ ਦੀ ਬਦੌਲਤ ਬਰਮਿੰਘਮ 'ਚ ਚੱਲ ਰਹੇ ਐਗੋਨ ਕਲਾਸਿਕ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤੀ-ਅਮਰੀਕੀ ਜੋੜੀ ਦੇ ਸਾਹਮਣੇ ਹੁਣ ਆਸਟਰੇਲੀਆ ਦੀ ਐਸ਼ਲੇ ਬਾਰਟੀ ਅਤੇ ਕਾਸੀ ਡੇਲਾਕੁਆ ਦੀ ਚੁਣੌਤੀ ਹੋਵੇਗੀ ਜਾਂ ਸੈਮੀਫਾਈਨਲ 'ਚ ਇਕਮਾਤਰ ਦਰਜਾ ਖਿਡਾਰੀ ਬਚੀ ਹੈ।


Related News