ਬੋਪੰਨਾ ਤੇ ਕੁਈਵਾਸ ਰੋਮ ਮਾਸਟਰ ਦੇ ਕੁਆਰਟਰ ਫਾਈਨਲ ''ਚ

Friday, May 19, 2017 1:48 PM
ਬੋਪੰਨਾ ਤੇ ਕੁਈਵਾਸ ਰੋਮ ਮਾਸਟਰ ਦੇ ਕੁਆਰਟਰ ਫਾਈਨਲ ''ਚ
ਰੋਮ —ਰੋਹਨ ਬੋਪੰਨਾ ਅਤੇ ਉਸ ਦੇ ਜੋੜੀਦਾਰ ਪਾਲੋ ਕੁਈਵਾਸ ਨੇ ਫੇਲਸਿਆਨੋ ਲੋਪੇਜ ਅਤੇ ਮਾਰਕ ਲੋਪੇਜ ਦੀ 7ਵੀਂ ਦਰਜਾ ਹਾਸਲ ਜੋੜੀ ਨੂੰ ਹਰਾ ਕੇ ਰੋਮ ਮਾਸਟਰਜ਼ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ''ਚ ''ਥਾਂ ਬਣਾਈ। ਬੋਪੰਨਾ ਅਤੇ ਕੁਈਵਾਸ ਨੇ ਦੂਜੇ ਦੌਰ ਦੇ ਇਕ ਸਖਤ ਮੁਕਾਬਲੇ ''ਚ ਇਸ ਸਪੇਨਿਸ਼ ਜੋੜੀ ਨੂੰ 4-6, 7-6 10-8 ਨਾਲ ਹਰਾਇਆ। ਇਸ ਇਕ ਘੰਟੇ 39 ਮਿੰਟ ਤੱਕ ਚੱਲੇ ਮੈਚ ''ਚ ਬੋਪੰਨਾ ਅਤੇ ਕੁਈਵਾਸ ਨੂੰ ਬ੍ਰੇਕ ਪੁਆਇੰਟ ਹਾਸਲ ਕਰਨ ਦੇ 3 ਮੌਕੇ ਮਿਲੇ ਪਰ ਉਹ ਇਨ੍ਹਾਂ ''ਚ ਕਿਸੇ ਦਾ ਫਾਇਦਾ ਨਹੀਂ ਚੁੱਕ ਸਕਿਆ। ਉਸ ਨੇ ਪਹਿਲੇ ਸੈੱਟ ''ਚ ਇਕ ਵਾਰ ਆਪਣੀ ਸਰਵਿਸ ਗੁਆਈ। ਇਸ ਜੋੜੀ ਦਾ ਅਗਲਾ ਮੁਕਾਬਲਾ ਪੀÂਰੇ ਹਿਊਜ਼ ਹਰਬਰਟ ਅਤੇ ਨਿਕੋਲਸ ਮਾਹੂਟ ਦੀ ਚੌਥਾ ਦਰਜਾ ਹਾਸਲ ਜੋੜੀ ਨਾਲ ਹੋਵੇਗਾ। ਇਸ ''ਚ ਮਹਿਲਾ ਵਰਗ ''ਚ ਸਾਨੀਆ ਮਿਰਜਾ ਅਤੇ ਯਾਰੋਸਲਾਵਾ ਸਵੇਦੋਵਾ ਦੀ ਤੀਜਾ ਦਰਜਾ ਹਾਸਲ ਜੋੜੀ ਕੁਆਰਟਰ ਫਾਈਨਲ ''ਚ ਸਾਰਾ ਈਰਾਨੀ ਅਤੇ ਮਾਰਟਿਨਾ ਟ੍ਰੇਵਿਸਾਨ ਨਾਲ ਭਿੜੇਗੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!