ਟਰੈਕ ਤੋਂ ਬਾਅਦ ਹੁਣ ਇਸ ਖੇਡ ''ਚ ਆਪਣਾ ਜਲਵਾ ਦਿਖਾਉਣਗੇ ਬੋਲਟ

08/17/2017 1:13:33 PM

ਨਵੀਂ ਦਿੱਲੀ— ਆਪਣੇ ਕਰੀਅਰ ਦੀ ਆਖਰੀ ਰੇਸ ਵਿਚ ਹੈਮਸਟਰਿੰਗ ਇੰਜ਼ਰੀ ਕਾਰਨ ਦੌੜ ਪੂਰੀ ਨਹੀਂ ਕਰ ਪਾਉਣ ਵਾਲੇ ਜਮੈਕਾਈ ਦੌੜਾਕ ਉਸੇਨ ਬੋਲਟ ਇਕ ਵਾਰ ਫਿਰ ਇੰਗਲੈਂਡ ਦੇ ਦਰਸ਼ਕਾਂ ਸਾਹਮਣੇ ਨਜ਼ਰ ਆਉਣਗੇ। ਇਸ ਵਾਰ ਉਹ ਟਰੈਕ ਐਂਡ ਫੀਲਡ ਵਿਚ ਨਹੀਂ ਸਗੋਂ ਫੁੱਟਬਾਲ ਦੇ ਮੈਦਾਨ ਉੱਤੇ ਦੋ-ਦੋ ਹੱਥ ਕਰਦੇ ਵਿਖਾਈ ਦੇਣਗੇ। ਬੋਲਟ ਦਾ ਸੁਪਨਾ ਸੀ ਕਿ ਉਹ ਇੰਗਲਿਸ਼ ਕਲੱਬ ਮੈਨਚੇਸਟਰ ਯੁਨਾਈਟਿਡ ਲਈ ਖੇਡੇ, ਪਰ ਉਨ੍ਹਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਸੀ। ਪਰ ਟਰੈਕ ਨੂੰ ਅਲਵਿਦਾ ਕਹਿਣ ਦੇ ਬਾਅਦ ਹੁਣ ਉਨ੍ਹਾਂ ਦਾ ਸਾਲਾਂ ਪੁਰਾਣਾ ਇਹ ਸੁਪਨਾ ਪੂਰਾ ਹੋਣ ਜਾ ਰਿਹਾ ਹੈ। ਸਪੈਨਿਸ਼ ਕਲੱਬ ਬਾਰਸੀਲੋਨਾ ਖਿਲਾਫ ਇਕ ਚੈਰਿਟੀ ਮੈਚ ਖੇਡਣ ਲਈ ਉਸੇਨ ਬੋਲਟ ਨੇ ਮੈਨਚੇਸਟਰ ਯੁਨਾਈਟਿਡ ਨਾਲ ਸੰਧੀ ਕੀਤੀ ਹੈ। ਇਸ ਸੰਧੀ ਦੇ ਬਾਅਦ ਬੋਲਟ ਨੇ ਕਿਹਾ, ਉਹ ਇਸ ਪਲ ਦਾ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸਨ, ਉਹ ਸੱਟ ਤੋਂ ਉੱਭਰ ਕੇ ਜਲਦੀ ਹੀ ਇਸ ਦੇ ਲਈ ਤਿਆਰੀ ਸ਼ੁਰੂ ਕਰ ਦੇਣਗੇ। ਇਸ ਮੈਚ ਵਿਚ ਬੋਲਟ ਰੇਯਾਨ ਗਿਗਸ ਅਤੇ ਪਾਲ ਸਕਾਲੇਸ ਵਰਗੇ ਮਸ਼ਹੂਰ ਦਿਗਜ ਖਿਡਾਰੀਆਂ ਨਾਲ ਖੇਡਣਗੇ।
2 ਸਤੰਬਰ ਨੂੰ ਖੇਡੇ ਜਾਣ ਵਾਲੇ ਇਸ ਮੈਚ ਲਈ ਬੋਲਟ ਜਰਮਨ ਕਲੱਬ ਬੋਰੁਸੀਆ ਡੋਰਮੁੰਡ ਕਲੱਬ ਨਾਲ ਟ੍ਰੇਨਿੰਗ ਕਰਨਗੇ। ਬੋਲਟ ਨੇ ਇਸ ਬਾਰੇ ਵਿਚ ਕਿਹਾ, ''ਮੈਂ ਫੁੱਟਬਾਲ ਖੇਡਣਾ ਚਾਹੁੰਦਾ ਹਾਂ ਅਤੇ ਇਹ ਇਕ ਅਜਿਹਾ ਖੇਤਰ ਹੈ ਮੈਂ ਜਿੱਥੇ ਸਫਲ ਹੋ ਸਕਦਾ ਹਾਂ।'' ਇਸ ਮੈਚ ਵਿਚ ਬਾਰਸੀਲੋਨਾ ਦੇ ਸਟਾਰ ਫੁੱਟਬਾਲਰ ਅਰਜਨਟੀਨਾ ਦੇ ਮੇਸੀ ਅਤੇ ਲੁਈ ਸੁਰੇਜ ਵਰਗੇ ਖਿਡਾਰੀ ਦੇ ਖੇਡਣ ਦੀ ਵੀ ਸੰਭਾਵਨਾ ਹੈ।


Related News