ਬੋਲਟ ਨੇ ਜਮਾਇਕਾ ਨੂੰ ਫਾਈਨਲ ''ਚ ਪਹੁੰਚਾਇਆ, ਅਮਰੀਕੀ ਟੀਮ ਦੌੜੀ ਸਭ ਤੋਂ ਤੇਜ਼

08/13/2017 3:38:42 AM

ਲੰਡਨ— ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਓਸੈਨ ਬੋਲਟ ਨੇ ਆਪਣੇ ਕਰੀਅਰ ਦੀ ਆਖਰੀ ਦੌੜ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਜਮਾਇਕਾ ਨੂੰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ 4 ਗੁਣਾ 100 ਮੀਟਰ ਰਿਲੇਅ ਦੌੜ ਦੇ ਫਾਈਨਲ 'ਚ ਜਗ੍ਹਾ ਦਿਵਾ ਦਿੱਤੀ, ਜਦਕਿ ਅਮਰੀਕੀ ਟੀਮ ਨੇ ਮੁਕਾਬਲੇ 'ਚ ਸਾਲ ਦਾ ਸਭ ਤੋਂ ਤੇਜ਼ ਸਮਾਂ ਕੱਢਿਆ। 
4 ਗੁਣਾ 100 ਮੀਟਰ ਰਿਲੇਅ ਦੇ ਸੈਮੀਫਾਈਨਲ 'ਚ ਸਭ ਦੀਆਂ ਨਜ਼ਰਾਂ ਬੋਲਟ 'ਤੇ ਸਨ, ਜਿਸ ਨੇ ਸੋਮਵਾਰ ਕਿਹਾ ਸੀ ਕਿ ਉਹ ਹੀਟ 'ਚ ਵੀ ਹਿੱਸਾ ਲਵੇਗਾ। ਆਪਣੇ ਕਰੀਅਰ ਦੀ ਆਖਰੀ ਦੌੜ ਲਈ ਸ਼ਨੀਵਾਰ ਉਸ ਨੇ ਆਪਣੇ 20ਵੇਂ ਗਲੋਬਲ ਚੈਂਪੀਅਨਸ਼ਿਪ ਖਿਤਾਬ ਲਈ ਵਧੀਆ ਪ੍ਰਦਰਸ਼ਨ ਕੀਤਾ ਤੇ ਆਖਰੀ ਲੈਪ 'ਚ ਤੇਜ਼ੀ ਦਿਖਾਉਂਦੇ ਹੋਏ ਆਪਣੀ ਟੀਮ ਜਮਾਇਕਾ ਨੂੰ 37.95 ਸੈਕਿੰਡ ਨਾਲ ਫਾਈਨਲ 'ਚ ਜਗ੍ਹਾ ਦਿਵਾ ਦਿੱਤੀ। ਜਮਾਇਕਾ ਨੇ 2 ਸੈਮੀਫਾਈਨਲ  ਹੀਟਸ 'ਚੋਂ ਇਕ ਜਿੱਤੀ ਅਤੇ ਫਰਾਂਸ (38.03 ਸੈਕਿੰਡ) ਤੇ ਚੀਨ (38.20 ਸੈਕਿੰਡ) ਨਾਲ ਅੱਗੇ ਰਹੀ।


Related News