ਬੋਲਟ ਦੀ ਨਹੀਂ ਹੋਈ 'ਗੋਲਡਨ ਵਿਦਾਈ', ਆਖ਼ਰੀ ਰੇਸ 'ਚ ਟਰੈਕ 'ਤੇ ਡਿਗ ਕੇ ਹੋਏ ਬਾਹਰ (ਦੇਖੋ ਵੀਡੀਓ)

Sunday, August 13, 2017 11:06 AM

ਨਵੀਂ ਦਿੱਲੀ— ਟਰੈਕ 'ਤੇ ਰਾਜ ਕਰਨ ਵਾਲੇ ਧਾਕੜ ਐਥਲੀਟ ਉਸੇਨ ਬੋਲਟ ਇਕ ਵਾਰ ਫਿਰ ਆਪਣੇ ਟੀਚੇ ਤੋਂ ਖੁੰਝੇ ਗਏ ਅਤੇ ਉਨ੍ਹਾਂ ਦਾ ਗੋਲਡਨ ਵਿਦਾਈ ਦਾ ਸੁਪਨਾ ਪੂਰਾ ਨਾ ਹੋ ਸਕਿਆ। ਬੋਲਟ ਵਰਲਡ ਐਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਰਿਲੇ ਰੇਸ ਪੂਰੀ ਨਹੀਂ ਕਰ ਸਕੇ, ਕਿਉਂਕਿ ਉਹ ਸੱਟ ਦਾ ਸ਼ਿਕਾਰ ਹੋ ਕੇ ਮੈਦਾਨ 'ਤੇ ਹੀ ਡਿੱਗ ਗਏ ਅਤੇ ਰੇਸ ਤੋਂ ਬਾਹਰ ਹੋ ਗਏ। ਇਸ ਤੋਂ ਪਹਿਲਾਂ ਐਥਲੈਟਿਸ ਚੈਂਪੀਅਨਸ਼ਿਪ 'ਚ ਬੋਲਟ ਅਸਫਲ ਰਹੇ ਸਨ।
 


ਕਰੀਅਰ ਦੀ ਉਸ ਆਖਰੀ 100 ਮੀਟਰ ਫਰਾਟਾ ਰੇਸ 'ਚ ਉਨ੍ਹਾਂ ਨੂੰ ਤੀਜੇ ਸਥਾਨ 'ਤੇ ਰਹਿਣਾ ਪਿਆ। ਅਮਰੀਕੀ ਐਥਲੀਟ ਜਸਟਿਨ ਗੈਟਲਿਨ ਉਹ ਬਾਜ਼ੀ ਜਿੱਤ ਗਏ ਸਨ ਅਤੇ ਸੋਨ ਤਮਗੇ ਦੇ ਹੱਕਦਾਰ ਬਣੇ ਸਨ। ਇਸ ਤੋਂ ਬਾਅਦ ਬੋਲਟ ਦੇ ਪ੍ਰਸ਼ੰਸਕ ਉਨ੍ਹਾਂ ਦੇ ਕਰੀਅਰ ਦੀ ਆਖਰੀ ਚਾਰ ਗੁਣਾ ਸੌ ਮੀਟਰ ਰੇਸ 'ਚ ਸੋਨ ਤਮਗੇ ਦੀ ਉਮੀਦ ਲਗਾਏ ਬੈਠੇ ਸਨ ਪਰ ਉਹ ਇਸ 'ਚ ਵੀ ਅਸਫਲ ਸਾਬਤ ਹੋਏ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!