ਜਨਮ ਦਿਨ ''ਤੇ ਖਾਸ : ਜਾਣੋ ਵਿਨੋਦ ਕਾਂਬਲੀ ਦੇ ਬਾਰੇ ''ਚ ਕੁਝ ਦਿਲਚਸਪ ਗੱਲਾਂ

01/18/2018 11:00:25 AM

ਨਵੀਂ ਦਿੱਲੀ, (ਬਿਊਰੋ)— ਇਕ ਸਮਾਂ ਅਜਿਹਾ ਸੀ ਜਦੋਂ ਭਾਰਤੀ ਟੀਮ ਦੇ ਮਸ਼ਹੂਰ ਕ੍ਰਿਕਟਰ ਵਿਨੋਦ ਕਾਂਬਲੀ ਕ੍ਰਿਕਟ ਜਗਤ 'ਚ ਆਪਣੀ ਧਾਕ ਜਮਾਏ ਬੈਠੇ ਸਨ ਅਤੇ ਇਕ ਦੌਰ ਅਜਿਹਾ ਆਇਆ ਕਿ ਜਦੋਂ ਉਹ ਕ੍ਰਿਕਟ ਦੀ ਦੁਨੀਆ ਤੋਂ ਦੂਰ ਹੋ ਗਏ। ਜ਼ਿਕਰਯੋਗ ਹੈ ਕਿ ਅੱਜ ਵਿਨੋਦ ਕਾਂਬਲੀ ਦਾ ਜਨਮ ਦਿਨ ਹੈ। ਵਿਨੋਦ ਕਾਂਬਲੀ ਦਾ ਜਨਮ 18 ਜਨਵਰੀ 1972 ਨੂੰ ਹੋਇਆ ਸੀ, ਇਸ ਖਾਸ ਮੌਕੇ 'ਤੇ ਅੱਜ ਅਸੀਂ ਦਸਣ ਜਾ ਰਹੇ ਹਾਂ ਵਿਨੋਦ ਕਾਂਬਲੀ ਦੇ ਬਾਰੇ 'ਚ ਕੁਝ ਖਾਸ ਗੱਲਾਂ ਜਿਨ੍ਹਾਂ ਬਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

ਵਿਨੋਦ ਕਾਂਬਲੀ ਦਾ ਜਨਮ ਇਕ ਗਰੀਬ ਪਰਿਵਾਰ 'ਚ ਹੋਇਆ ਜਿਸ ਦੇ ਚਲਦੇ ਉਨ੍ਹਾਂ ਨੂੰ ਪੈਸਿਆਂ ਨੂੰ ਲੈ ਕੇ ਬਹੁਤ ਪਰੇਸ਼ਾਨੀ ਹੁੰਦੀ ਸੀ। ਵਿਨੋਦ ਦੇ ਪਿਤਾ ਗਣਪਤ ਇਕ ਮਕੈਨਿਕ ਸਨ ਅਤੇ ਉਨ੍ਹਾਂ ਲਈ ਆਪਣੇ 7 ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਬਹੁਤ ਮੁਸ਼ਕਲ ਸੀ। ਇਸ ਤੋਂ ਇਲਾਵਾ ਕਾਂਬਲੀ ਦੇ ਪਿਤਾ ਮੁੰਬਈ ਕਲੱਬ ਸਰਕਲ 'ਚ ਇਕ ਕ੍ਰਿਕਟਰ ਵੀ ਸਨ। ਜਦਕਿ ਵਿਨੋਦ ਕਾਂਬਲੀ ਨੂੰ ਕ੍ਰਿਕਟ ਅਭਿਆਸ ਦੇ ਲਈ ਸ਼ਿਵਾਜੀ ਪਾਰਕ ਸਟੇਡੀਅਮ ਜਾਣ ਦੇ ਲਈ ਆਪਣੀ ਕਿਟ ਦੇ ਨਾਲ ਲੋਕਲ ਟਰੇਨ 'ਚ ਸਫਰ ਕਰਨਾ ਪੈਂਦਾ ਸੀ। ਜ਼ਿਕਰਯੋਗ ਹੈ ਕਿ ਕਾਂਬਲੀ ਨੇ ਆਪਣਾ ਪਹਿਲਾ ਟੈਸਟ ਮੈਚ 21 ਸਾਲ ਦੀ ਉਮਰ 'ਚ ਖੇਡਿਆ ਸੀ।

ਜ਼ਿਕਰਯੋਗ ਹੈ ਕਿ ਕਾਂਬਲੀ ਕ੍ਰਿਕਟ ਜਗਤ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਹੱਦ ਕਰੀਬ ਸਨ। ਉਹ ਦੋਵੇਂ ਇਕ ਦੂਜੇ ਦੇ ਚੰਗੇ ਦੋਸਤ ਵੀ ਹਨ। ਵਿਨੋਦ ਕਾਂਬਲੀ ਨੇ ਕ੍ਰਿਕਟ ਦੀ ਦੁਨੀਆ ਨੂੰ ਅਲਵਿਦਾ ਕਹਿਣ ਦੇ ਬਾਅਦ ਬਾਲੀਵੁੱਡ 'ਚ ਆਪਣੇ ਕਦਮ ਰੱਖੇ। ਉਹ 2002 'ਚ ਸੁਨੀਲ ਸ਼ੇਟੀ ਸਟਾਰਰ 'ਅਨਰਥ' ਫਿਲਮ ਦੇ ਜ਼ਰੀਏ ਬਾਲੀਵੁੱਡ 'ਚ ਆਏ। ਇਸ ਤੋਂ ਬਾਅਦ ਉਹ 2009 'ਚ ਅਜੇ ਜਡੇਜਾ ਦੇ ਨਾਲ 'ਪਲ-ਪਲ ਦਿਲ ਕੇ ਸਾਥ' ਫਿਲਮ 'ਚ ਦਿਖਾਈ ਦਿੱਤੇ, ਪਰ ਬਾਲੀਵੁੱਡ 'ਚ ਕੁਝ ਕਮਾਲ ਨਾ ਕਰ ਸਕੇ ਅਤੇ ਉਨ੍ਹਾਂ ਦਾ ਬਾਲੀਵੁੱਡ ਕਰੀਅਰ ਵੀ ਕ੍ਰਿਕਟ ਕਰੀਅਰ ਦੀ ਤਰ੍ਹਾਂ ਖਤਮ ਹੋ ਗਿਆ।


Related News