ਭੁਵੀ ਦੀ ਬਰਾਤ ਚੜ੍ਹੀ ਗੱਜ-ਵੱਜ ਕੇ, ਸਾਰਿਆਂ ਨੇ ਰੰਗ ਬੰਨੇ ਰੱਜ-ਰੱਜ ਕੇ (ਤਸਵੀਰਾਂ)

11/23/2017 4:36:48 PM

ਮੇਰਠ (ਬਿਊਰੋ)— ਇੰਤਜਾਰ ਦੀਆਂ ਘੜੀਆਂ ਖਤਮ ਹੋ ਗਈਆਂ। ਭਾਰਤੀ ਕ੍ਰਿਕਟ ਟੀਮ ਦੇ ਸਟਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਅਤੇ ਉਨ੍ਹਾਂ ਦੀ ਬਚਪਨ ਦੀ ਦੋਸਤ ਨੂਪੁਰ ਇਕ ਦੂਜੇ ਦੇ ਹੋ ਗਏ। ਸਵੇਰੇ ਹੀ ਭੁਵੀ ਦੀ ਬਰਾਤ ਉਨ੍ਹਾਂ ਦੇ ਗੰਗਾਨਗਰ ਸਥਿਤ ਘਰ ਤੋਂ ਨਿਕਲੀ। ਸ਼ੇਰਵਾਨੀ ਪਹਿਨੇ ਭੁਵੀ ਦੁਲਹੇ ਦੇ ਲਿਬਾਸ ਵਿਚ ਕਾਫ਼ੀ ਫਬ ਰਹੇ ਸਨ।
PunjabKesari
ਠੁਮਕੇ ਲਗਾਉੰਦੇ ਗਏ ਭੁਵੀ ਦੇ ਮਾਤਾ ਪਿਤਾ

ਇਕਲੌਤੇ ਬੇਟੇ ਨੂੰ ਵਿਆਹ ਦੇ ਬੰਧਨਾਂ ਵਿਚ ਬੱਝਣ ਨਿਕਲੇ ਪਿਤਾ ਕਿਰਣਪਾਲ ਅਤੇ ਉਨ੍ਹਾਂ ਦੀ ਮਾਂ ਦਾ ਵੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ। ਮਾਤਾ-ਪਿਤਾ, ਵੱਡੀ ਭੈਣ ਰੇਖਾ ਅਤੇ ਪਰਿਵਾਰ ਵਾਲੇ ਗਾਜੇ-ਵਾਜੇ ਨਾਲ ਘਰ ਤੋਂ ਠੁਮਕੇ ਲਗਾਉਂਦੇ ਹੋਏ ਕਲੋਨੀ ਦੇ ਸ਼ਿਵਮੰਦਰ ਤੱਕ ਪੁੱਜੇ ਅਤੇ ਉੱਥੇ ਪੂਜਾ-ਪਾਠ ਕੀਤਾ।

PunjabKesari

ਨੂਪੁਰ ਦੇ ਪਰਿਵਾਰ ਵਾਲਿਆ ਨੇ ਕੀਤਾ ਸਵਾਗਤ
ਭੁਵੀ ਦੇ ਪਰਿਵਾਰ ਵਾਲੇ ਗਾਜੇ-ਵਾਜੇ ਨਾਲ ਘਰ ਤੋਂ ਠੁਮਕੇ ਲਗਾਉਂਦੇ ਹੋਏ ਕਲੋਨੀ ਦੇ ਸ਼ਿਵਮੰਦਰ ਤੱਕ ਪੁੱਜੇ ਅਤੇ ਉੱਥੇ ਪੂਜਾ-ਪਾਠ ਕੀਤਾ। ਇਸਦੇ ਬਾਅਦ ਭੁਵੀ ਕਾਰ 'ਚ ਦਿੱਲੀ-ਦੇਹਰਾਦੂਨ ਹਾਈਵੇ ਸਥਿਤ ਹੋਟਲ ਬਰਾਵੁਰਾ ਪੁੱਜੇ। ਇੱਥੇ ਉਨ੍ਹਾਂ ਦੇ ਸਵਾਗਤ ਲਈ ਪਹਿਲਾਂ ਤੋਂ ਹੀ ਨੂਪੁਰ ਦਾ ਪਰਿਵਾਰ ਖੜ੍ਹਾ ਸੀ।
PunjabKesari
ਹੋਟਲ 'ਚ ਹੀ ਹੋਣਗੇ 7 ਫੇਰੇ
ਭੁਵੀ-ਨੁਪੂਰ ਦਾ ਵਿਵਾਹਿਕ ਪ੍ਰੋਗਰਾਮ ਦਿਨ ਵਿਚ ਹੀ ਰੱਖਿਆ ਗਿਆ ਹੈ। ਬਰਾਤੀਆਂ ਦੇ ਸਵਾਗਤ ਆਦਿ ਦੇ ਬਾਅਦ ਵਿਵਾਹਕ ਪਰੋਗਰਾਮ ਸ਼ੁਰੂ ਹੋ ਗਿਆ ਹੈ। ਹੋਟਲ ਵਿਚ ਹੀ ਬਣੇ ਪੰਡਾਲ ਵਿਚ ਭੁਵੀ ਅਤੇ ਨੂਪੁਰ ਸੱਤ ਫੇਰੇ ਵੀ ਲੈਣਗੇ। ਦੁਪਹਿਰ ਦੋ ਵਜੇ ਤੱਕ ਵਿਆਹ ਦੀ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਜਾਣਗੀਆਂ। ਇਸਦੇ ਬਾਅਦ ਪਰਿਵਾਰ ਦੇ ਲੋਕਾਂ ਲਈ ਲੰਚ ਰੱਖਿਆ ਗਿਆ ਹੈ। ਹੋਟਲ ਵਿਚ ਹੀ ਸ਼ਾਮ ਚਾਰ ਵਜੇ ਵਿਦਾਈ ਦੀ ਰਸਮ ਪੂਰੀ ਕੀਤੀ ਜਾਵੇਗੀ। ਇਸਦੇ ਬਾਅਦ ਇੱਥੋ ਦੋਨੋਂ ਪਰਿਵਾਰ ਕੁਝ ਦੇਰ ਆਰਾਮ ਕਰਨਗੇ।

PunjabKesari


Related News