ਭਾਂਬਰੀ ਅਗਲੇ ਦੌਰ ''ਚ, ਰਾਮਕੁਮਾਰ ਬੈਂਗਲੁਰੂ ਓਪਨ ਤੋਂ ਬਾਹਰ

11/23/2017 9:26:38 AM

ਬੈਂਗਲੁਰੂ, (ਬਿਊਰੋ)— ਪਿਛਲੇ ਹਫਤੇ ਦੇ ਜੇਤੂ ਯੁਕੀ ਭਾਂਬਰੀ ਅਤੇ ਯੁਵਾ ਸੁਮਿਤ ਨਾਗਲ ਨੇ ਅੱਜ ਇੱਥ ਜਿੱਤ ਦਰਜ ਕਰਦੇ ਹੋਏ ਬੈਂਗਲੁਰੂ ਓਪਨ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ ਜਦਕਿ ਰਾਮਕੁਮਾਰ ਰਾਮਨਾਥਨ ਏ.ਟੀ.ਪੀ. ਚੈਲੰਜਰ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਤੀਜਾ ਦਰਜਾ ਪ੍ਰਾਪਤ ਭਾਂਬਰੀ ਨੇ ਸਪੇਨ ਦੇ ਪੇਡਰੋ ਮਾਰਟਿਨੇਜ ਨੂੰ 6-2, 7-6 ਨਾਲ ਹਰਾਇਆ ਜਦਕਿ ਨਾਗਲ ਨੇ ਗ੍ਰੇਟ ਬ੍ਰਿਟੇਨ ਦੇ ਬ੍ਰਿਡਾਨ ਕਲੇਨ ਨੂੰ ਮੈਰਾਥਨ ਮੁਕਾਬਲੇ 'ਚ 6-4,4-6, 7-5 ਨਾਲ ਹਰਾਇਆ। ਇਕ ਹੋਰ ਮੈਚ 'ਚ ਪ੍ਰਜਨੇਸ਼ ਨੇ ਆਸਟਰੇਲੀਆ ਦੇ ਮਾਰਕ ਪੋਲਮੈਨਸ 'ਤੇ 6-2, 6-7, 6-1 ਨਾਲ ਜਿੱਤ ਦਰਜ ਕੀਤੀ। ਪਿਛਲੇ ਹਫਤੇ ਦੇ ਉਪ ਜੇਤੂ ਅਤੇ ਪੰਜਵਾਂ ਦਰਜਾ ਪ੍ਰਾਪਤ ਰਾਮਕੁਮਾਰ ਨੂੰ ਬ੍ਰਿਟੇਨ ਦੇ ਜੇ ਕਲਾਰਕ ਦੇ ਹੱਥੋਂ 7-6, 2-6, 4-6 ਨਾਲ ਹਾਰ ਦਾ ਮੂੰਹ ਦੇਖਣਾ ਪਿਆ।


Related News