ਭਾਂਬਰੀ ਟੀਮ 150 ''ਚ, ਸਾਨੀਆ ਨੂੰ ਇਕ ਸਥਾਨ ਦਾ ਫਾਇਦਾ

10/17/2017 3:08:07 AM

ਨਵੀਂ ਦਿੱਲੀ— ਭਾਰਤ ਦਾ ਯੂਕੀ ਭਾਂਬਰੀ 6 ਸਥਾਨਾਂ ਦੇ ਸੁਧਾਰ ਨਾਲ ਵਿਸ਼ਵ ਰੈਂਕਿੰਗ 'ਚ ਇਕ ਵਾਰ ਫਿਰ ਤੋਂ ਟਾਪ-150 ਵਿਚ ਸ਼ਾਮਲ ਹੋ ਗਿਆ ਹੈ, ਜਦਕਿ ਮਹਿਲਾ ਡਬਲਜ਼ ਰੈਂਕਿੰਗ 'ਚ ਸਾਨੀਆ ਮਿਰਜ਼ਾ ਇਕ ਸਥਾਨ ਦੇ ਸੁਧਾਰ ਨਾਲ 8ਵੇਂ ਨੰਬਰ 'ਤੇ ਪਹੁੰਚ ਗਈ ਹੈ।
ਪਿਛਲੇ ਸਾਲ ਤੇ ਇਸ ਸਾਲ ਦੇ ਸ਼ੁਰੂ 'ਚ ਸੱਟਾਂ ਤੋ ਪ੍ਰੇਸ਼ਾਨ ਰਹੇ ਯੂਕੀ ਨੇ 2017 ਦੀ ਸ਼ੁਰੂਆਤ 274ਵੇਂ ਸਥਾਨ ਤੋਂ ਕੀਤੀ ਸੀ, ਜਿਸ ਵਿਚ ਲਗਾਤਾਰ ਸੁਧਾਰ ਕਰਦੇ ਹੋਏ ਉਹ ਇਸ ਸਾਲ ਪਹਿਲੀ ਵਾਰ ਟਾਪ-150 ਖਿਡਾਰੀਆਂ 'ਚ ਪਹੁੰਚਿਆ ਹੈ। ਯੂਕੀ ਦੀ ਸਰਵਸ੍ਰੇਸ਼ਠ ਰੈਂਕਿੰਗ 88 ਰਹੀ ਹੈ, ਜਿਹੜੀ ਉਸ ਨੇ ਨਵੰਬਰ 2015 ਵਿਚ ਹਾਸਲ ਕੀਤੀ ਸੀ। ਮਹਿਲਾ ਡਬਲਜ਼ ਰੈਂਕਿੰਗ 'ਚ ਸਾਨੀਆ ਮਿਰਜ਼ਾ ਇਕ ਸਥਾਨ ਦੇ ਸੁਧਾਰ ਨਾਲ 8ਵੇਂ ਨੰਬਰ 'ਤੇ ਆ ਗਈ ਹੈ।


Related News