ਬੰਗਾਲ ਵਾਰੀਅਰਸ ਨੇ ਅਕਸ਼ੈ ਕੁਮਾਰ ਨਾਲ ਕੀਤੀ ਹਿੱਸੇਦਾਰੀ ਸ਼ੁਰੂ

07/29/2017 3:49:23 AM

ਕੋਲਕਾਤਾ— ਕੋਲਕਾਤਾ ਦੀ ਪ੍ਰੋ ਕਬੱਡੀ ਲੀਗ ਫ੍ਰੈਂਚਾਇਜ਼ੀ ਬੰਗਾਲ ਵਾਰੀਅਰਸ ਨੇ ਅਟਕਲਾਂ ਦਾ ਦੌਰ ਖਤਮ ਕਰਦਿਆਂ ਸ਼ੁੱਕਰਵਾਰ ਐਲਾਨ ਕੀਤਾ ਕਿ ਉਸ ਨੇ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨਾਲ ਹਿੱਸੇਦਾਰੀ ਕੀਤੀ ਹੈ। ਬੰਗਾਲ ਵਾਰੀਅਰਸ ਪਿਛਲੇ ਸੈਸ਼ਨ ਵਿਚ ਆਖਰੀ ਸਥਾਨ 'ਤੇ ਰਹੀ ਸੀ। ਉਸ ਨੇ 18 ਮੈਂਬਰੀ ਟੀਮ 'ਚ ਕਾਫੀ ਬਦਲਾਅ ਕੀਤੇ ਹਨ। 
ਮੀਡੀਆ ਅਨੁਸਾਰ ਕਿ ਅਕਸ਼ੈ ਫਿੱਟਨੈੱਸ ਦੇ ਮਾਮਲੇ ਤੇ ਖੇਡ ਪ੍ਰਤੀ ਲਗਾਅ ਦੇ ਸੰਬੰਧ ਵਿਚ ਕਾਫੀ ਪ੍ਰਸਿੱਧ ਹੈ ਤੇ ਉਸ ਦਾ ਬੰਗਾਲ ਵਾਰੀਅਰਸ ਨਾਲ ਕਰਾਰ ਟੀਮ ਲਈ ਸਾਕਾਰਾਤਮਕਤਾ ਲਿਆਏਗਾ। ਅਕਸ਼ੈ ਨੇ ਕਿਹਾ ਕਿ ਮੇਰਾ ਹਮੇਸ਼ਾ ਤੋਂ ਮੰਨਣਾ ਹੈ ਕਿ ਖੇਡ ਕਿਸੇ ਦੇ ਅਕਸ ਤੇ ਸਿਹਤ ਨੂੰ ਬਣਾਉਣ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਮੈਂ ਘਰੇਲੂ ਖੇਡ ਜਿਵੇਂ ਕਬੱਡੀ ਦੇ ਬੜ੍ਹਾਵੇ ਲਈ ਫਿਊਚਰ ਗਰੁੱਪ ਨਾਲ ਹਿੱਸੇਦਾਰੀ ਕਰ ਕੇ ਖੁਸ਼ ਹਾਂ।


Related News