ਪ੍ਰੋ ਕਬੱਡੀ ਲੀਗ ''ਚ ਬੰਗਾਲ ਵਾਰੀਅਰਸ ਨੇ ਯੂ.ਪੀ ਯੋਧਾ ਨੂੰ 40-20 ਨਾਲ ਹਰਾਇਆ

08/06/2017 11:34:01 PM

ਨਾਗਪੁਰ— ਬੰਗਾਲ ਵਾਰੀਅਰਸ ਨੇ ਐਤਵਾਰ ਇੱਥੇ ਯੂ.ਪੀ. ਯੋਧਾ ਨੂੰ 40-20 ਨਾਲ ਹਰਾਕੇ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸ਼ੈਸਨ 'ਚ ਆਪਣੀ ਲਗਾਤਾਰ ਦੂਸਰੀ ਜਿੱਤ ਦਰਜ ਕੀਤੀ। ਵਿਨੋਦ ਕੁਮਾਰ ਨੇ ਵਾਰੀਅਰਸ ਟੀਮ ਵਲੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ 8 ਅੰਕ ਬਣਾਏ। ਉਨ੍ਹਾਂ ਦੇ ਇਲਾਵਾ ਜੰਗ ਕੁਨ ਨੇ 7 ਅੰਕ ਦਾ ਯੋਗਦਾਨ ਦਿੱਤਾ। ਯੋਧਾ ਵਲੋਂ ਸੁਰਿੰਦਰ ਸਿੰਘ ਨੇ 5 ਅੰਕ ਬਣਾਏ।
ਜਦਕਿ ਸਟਾਰ ਖਿਡਾਰੀ ਰਾਜੇਸ਼ ਨਾਰਵਾਲ ਨੇ 3 ਅੰਕ ਬਣਾਏ। ਬੰਗਾਲ ਨੇ ਸ਼ੁਰੂ ਤੋਂ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਪਣੇ ਆਲਰਾਊਂਡ ਖੇਡ ਦੇ ਦਮ 'ਤੇ ਜਿੱਤ ਦਰਜ ਕੀਤੀ।


Related News