ਬੰਗਾਲ ਵਾਰੀਅਰਸ ਨੇ ਬੈਂਗਲੁਰੂ ਬੁਲਸ ਨੂੰ ਹਰਾਇਆ

09/24/2017 10:20:23 AM

ਨਵੀਂ ਦਿੱਲੀ, (ਬਿਊਰੋ)— ਬੰਗਾਲ ਵਾਰੀਅਰਸ ਨੇ ਅੱਜ ਇੱਥੇ ਵੀਵੋ ਪ੍ਰੋ ਕਬੱਡੀ ਲੀਗ 'ਚ ਬੈਂਗਲੁਰੂ ਬੁਲਸ ਨੂੰ 33-29 ਨਾਲ ਹਰਾਇਆ। ਮਨਿੰਦਰ ਸਿੰਘ ਨੇ ਅੰਤਿਮ ਮਿੰਟ 'ਚ ਸ਼ਾਨਦਾਰ ਰੇਡ ਕੀਤੀ ਅਤੇ ਵੀਰੀਅਰਸ ਨੇ ਕਰੀਬੀ ਜਿੱਤ ਦਰਜ ਕੀਤੀ। 

ਬੰਗਾਲ ਵਾਰੀਅਰਸ ਦੇ ਡਿਫੈਂਡਰ ਰਵਿੰਦਰ ਪਹਿਲ ਅਤੇ ਮਹਿੰਦਰ ਸਿੰਘ ਨੇ ਪੰਜ-ਪੰਜ ਗੋਲ ਦਾਗੇ ਜਦਕਿ ਰੇਡਰ ਰੋਹਿਤ ਅਤੇ ਅਜੇ ਕੁਮਾਰ ਨੇ ਨਿਰਾਸ਼ ਕੀਤਾ। ਹਰੀਸ਼ ਨਾਇਕ ਨੇ ਬੈਂਗਲੁਰੂ ਬੁਲਸ ਦੇ ਲਈ 11 ਰੇਡ ਅੰਕ ਜੁਟਾਏ। ਸੁਰਜੀਤ ਸਿੰਘ ਨੇ 6 ਅਤੇ ਮਨਿੰਦਰ ਨੇ ਬੰਗਾਲ ਵਾਰੀਅਰਸ ਦੇ ਲਈ 9 ਅੰਕ ਜੁਟਾਏ। ਬੰਗਾਲ ਵਾਰੀਅਰਸ ਜ਼ੋਨ ਬੀ 'ਚ 17 ਮੈਚਾਂ 'ਚ 58 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਬੈਂਗਲੁਰੂ ਬੁਲਸ 16 ਮੈਚਾਂ 'ਚੋਂ 34 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ।


Related News