ਸਪੇਨ ਨੂੰ ਹਰਾ ਕੇ ਬੈਲਜੀਅਮ ਨੇ ਹਾਸਲ ਕੀਤਾ 5ਵਾਂ ਸਥਾਨ

12/10/2017 4:17:47 AM

ਭੁਵਨੇਸ਼ਵਰ— ਸੇਬੇਸਟੀਅਨ ਡੋਕਿਯਰ ਦੇ ਚੌਥੇ ਮਿੰਟ ਵਿਚ ਹੀ ਕੀਤੇ ਗਏ ਇਕਲੌਤੇ ਗੋਲ ਦੀ ਬਦੌਲਤ ਬੈਲਜੀਅਮ ਨੇ ਸਪੇਨ ਨੂੰ ਸ਼ਨੀਵਾਰ 1-0 ਨਾਲ ਹਰਾ ਕੇ ਐੱਫ. ਆਈ. ਐੱਚ. ਹਾਕੀ ਵਰਲਡ ਲੀਗ ਫਾਈਨਲਸ ਵਿਚ 5ਵਾਂ ਸਥਾਨ ਹਾਸਲ ਕਰ ਲਿਆ।
ਇਥੇ ਕਲਿੰਗਾ ਸਟੇਡੀਅਮ 'ਚ ਖੇਡੇ ਗਏ ਪੰਜਵੇਂ ਸਥਾਨ ਦੇ ਮੁਕਾਬਲੇ ਵਿਚ ਸੇਬੇਸਟੀਅਨ ਨੇ ਚੌਥੇ ਮਿੰਟ ਵਿਚ ਹੀ ਮੈਦਾਨੀ ਗੋਲ ਕਰ ਕੇ ਬੈਲਜੀਅਮ ਨੂੰ ਮੁਕਾਬਲੇ ਵਿਚ 1-0 ਨਾਲ ਅੱਗੇ ਕਰ ਦਿੱਤਾ ਸੀ। ਬੈਲਜੀਅਮ ਦੀ ਟੀਮ ਨੇ ਇਸ ਬੜ੍ਹਤ ਨੂੰ ਅੰਤ ਤਕ ਬਰਕਰਾਰ ਰੱਖਿਆ ਤੇ ਮੈਚ ਆਪਣੇ ਨਾਂ ਕਰ ਲਿਆ।

 


Related News