ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਕਮੇਟੀ ਗਠਿਤ ਕਰੇਗਾ ਬੀ. ਸੀ. ਸੀ.ਆਈ

06/27/2017 12:16:15 AM

ਮੁੰਬਈ— ਭਾਰਤੀ ਕੰਟਰੋਲ ਬੋਰਡ ( ਬੀ. ਸੀ. ਸੀ. ਆਈ) ਨੇ ਸੋਮਵਾਰ ਨੂੰ ਹੋਈ ਵਿਸ਼ੇਸ਼ ਆਮ ਬੈਠਕ 'ਚ ਲੋਢਾ ਕਮੇਟੀ ਸਿਫਾਰਸ਼ਾਂ ਜਲਦੀ ਤੋਂ ਜਲਦੀ ਲਾਗੂ ਕਰਨ ਲਈ ਇਕ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਹੈ। ਇਹ ਕਮੇਟੀ ਇਕ ਰਾਜ ਇਕ ਵੋਟ,70 ਦੀ ਉਮਰ ਸੀਮਾ, ਚੋਣ ਕਮੇਟੀ 'ਚ ਮੈਂਬਰਾਂ ਦੀ ਸੰਖਿਆ 3 ਤੋਂ ਵਧਾ ਕੇ 5 ਜਾ ਉਸ ਤੋਂ ਵੱਧ ਕਰਨ ਦੇ ਮੁੱਦੇ ਵੀ ਦੇਖੇਗੀ। ਅਗਲੇ 2-3 ਦਿਨ 'ਚ ਸਮਿਤੀ ਆਪਣਾ ਕੰਮ ਸ਼ੁਰੂ ਕਰ ਦੇਵੇਗੀ ਅਤੇ ਇਕ ਪਖਵਾੜੇ ਦੇ ਅੰਦਰ ਆਪਣੀ ਪਹਿਲੀ ਰਿਪੋਰਟ ਦੇਵੇਗੀ।
ਬੀ. ਸੀ. ਸੀ. ਆਈ ਦੇ ਕਾਰਜਕਾਰੀ ਸਚਿਵ ਅਮਿਤਾਭ ਚੌਧਰੀ ਨੇ ਬੈਠਕ ਤੋਂ ਬਾਅਦ ਕਿਹਾ ਕਿ ਸੁਪਰੀਨ ਕੋਰਟ ਦਾ ਆਦੇਸ਼ ਲਾਗੂ ਕਰਨਾ ਸੁਨਸਚਿਤ ਕਰਨ ਲਈ ਬੀ. ਸੀ. ਸੀ. ਆਈ. ਇਕ ਕਮੇਟੀ ਕਰੇਗੀ। ਮੰਗਲਵਾਰ ਨੂੰ 5-6 ਮੈਬਰਾਂ ਵਾਲੀ ਕਮੇਟੀ ਗਠਿਤ ਕੀਤੀ ਜਾਵੇਗੀ, ਜੋਂ ਸੁਪਰੀਮ ਕੋਰਟ ਦੇ ਆਦੇਸ਼ ਦੀ ਪਾਲਣ ਜਲਦ ਤੋਂ ਜਲਦ ਕਰਾਉਣ ਦੇ ਕਾਰਜ ਦੀ ਦੇਖ ਭਾਲ ਕਰੇਗੀ। ਵਿਸ਼ੇਸ਼ ਆਮ ਬੈਠਕ 'ਚ ਪਾਕਿਸਤਾਨ ਦੇ ਨਾਲ ਦੋ ਪੱਖੀ ਸੀਰੀਜ਼ ਖੇਡਣ ਦੇ ਮੁੱਦੇ 'ਤੇ ਵੀ ਵਿਚਾਰ ਕੀਤਾ ਗਿਆ। ਇਸ ਦਿਸ਼ਾਂ 'ਚ ਹੋਈ ਤਰੱਕੀ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਚੌਧਰੀ ਨੇ ਕਿਹਾ ਕਿ ਸਥਿਤੀਆਂ ਹੁਣ ਪਹਿਲਾਂ ਦੀ ਤਰ੍ਹਾਂ ਹਨ ਅਤੇ ਸਰਕਾਰ ਦੀ ਅਨੁਮਤੀ ਮਿਲਣ ਤੋਂ ਬਾਅਦ ਹੀ ਕਿਸੇ ਦੌਰੇ ਦੀ ਸੰਭਾਵਨਾ ਬਣ ਸਕੇਗੀ।
ਚੌਧਰੀ ਨੇ ਕਿਹਾ ਕਿ ਬੀ. ਸੀ. ਸੀ. ਆਈ. ਵਲੋਂ 2014 'ਚ ਕੀਤੇ ਗਏ ਸਮਝੌਤੇ ਦੇ ਆਧਾਰ 'ਤੇ ਅਸੀਂ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨਾਲ ਮੁਲਾਕਾਚ ਕੀਤੀ ਹੈ। ਇਹ ਜਰੂਰੀ ਵੀ ਸੀ। ਸਾਡਾ ਪੱਖ ਹੁਣ ਵੀ ਉਹ ਹੀ ਹੈ। ਸਰਕਾਰ ਦੀ ਇੰਜਾਜ਼ਤ ਮਿਲਣ ਤੋਂ ਬਾਅਦ ਹੀ ਕਿਸੇ ਦੌਰੇ ਦੀ ਸੰਭਾਵਨਾ ਬਣੇਗੀ। ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ) ਦੇ ਮੁਅਤਲ ਦੇ ਮੁੱਦੇ 'ਤੇ ਵੀ ਚਰਚਾ ਹੋਈ ਬੀ. ਸੀ. ਸੀ. ਆਈ ਦੀ ਸੋਮਵਾਰ ਨੂੰ ਹੋਈ ਇਸ ਬੈਠਕ 'ਚ ਸਾਬਕਾ ਪ੍ਰਧਾਨ ਐੱਨ. ਸ਼੍ਰੀਨਿਵਾਸਨ ਨੇ ਵਨੀ ਹਿੱਸਾ ਲਿਆ।
 


Related News