BCCI ਦਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਖਤਮ

Friday, May 19, 2017 9:26 PM
BCCI ਦਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਖਤਮ
ਨਵੀਂ ਦਿੱਲੀ— ਭਾਰਤ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਆਪਣੀ ਰਾਸ਼ਟਰੀ ਕ੍ਰਿਕਟ ਅਕੈਡਮੀ (ਐਨ. ਸੀ. ਏ.) ਲਈ ਕਰਨਾਟਕ ਦੇ ਬੰਗਲੌਰ ''ਚ ਜ਼ਮੀਨ ਮਿਲ ਗਈ ਹੈ ਅਤੇ ਇਸ ਦੇ ਨਾਲ ਹੀ ਇਸ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਵਿਵਾਦ ਵੀ ਖਤਮ ਹੋ ਗਿਆ ਹੈ। ਬੀ. ਸੀ. ਸੀ. ਆਈ. ਦੇ ਕਾਰਜਕਾਰੀ ਪ੍ਰਧਾਨ ਸੀਕੇ ਖੰਨਾ ਨੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਇਸ ਵਿਵਾਦ ਨੂੰ ਸੁਲਝਾਉਣ ''ਤੇ ਬੀ. ਸੀ. ਸੀ. ਆਈ. ਅਤੇ ਕਰਨਾਟਕ ਸਰਕਾਰ ਦੋਵਾਂ ਨੂੰ ਵਧਾਈ ਦਿੱਤੀ ਹੈ।
2 ਸਾਲ ''ਚ ਪ੍ਰਾਜੈਕਟ ਹੋਵੇਗਾ ਪੂਰਾ
ਖੰਨਾ ਨੇ ਖਾਸਤੌਰ ''ਤੇ ਸਕੱਤਰ ਅਮਿਤਾਭ ਚੌਧਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਾਰਤ ਬੋਰਡ ਕੋਲ ਆਖਿਰ ਹੁਣ ਆਪਣੀ ਜਾਇਦਾਦ ਹੋ ਜਾਵੇਗੀ। ਅਸੀਂ ਭਵਿੱਖ ''ਚ ਇਸ ਤਰ੍ਹਾਂ ਦੀ ਹੋਰ ਜਾਇਦਾਦ ਵੀ ਬਣਾਉਣਾ ਚਾਵਾਂਗੇ। ਮੈਂ ਅਮਿਤਾਭ ਚੌਧਰੀ ਨੂੰ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਸ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ। ਖੰਨਾ ਨੇ ਕਿਹਾ ਕਿ ਬੰਗਲੌਰ ਦੇ ਦੇਵਨਾਹੱਲੀ ਇਰੋ ਸਪੇਸ ''ਚ ਪ੍ਰਸਤਾਵਿਤ ਐਨ. ਸੀ. ਏ. ਪ੍ਰਾਜੈਕਟ ਅਗਲੇ 2 ਸਾਲ ''ਚ ਪੂਰਾ ਕਰ ਲਿਆ ਜਾਵੇਗਾ। ਬੰਗਲੌਰ ''ਚ ਸਾਡੀ ਇਸ ਅਕੈਡਮੀ ''ਚ ਵਿਸ਼ਵ ਪੱਧਰੀ ਸੁਵਿਧਾ ਤਿਆਰ ਕਰਨ ਦੀ ਯੋਜਨਾ ਹੈ। ਬੋਰਡ ਨੂੰ ਜਦੋਂ ਹੋਰ 25 ਏਕੜ ਜ਼ਮੀਨ ਦਾ ਆਵੰਟਨ ਮਿਲ ਜਾਵੇਗਾ ਤਾਂ ਇਸ ਨਾਲ ਨਿਰਮਾਣ ਸ਼ੁਰੂ ਹੋ ਜਾਵੇਗਾ।
ਚੌਧਰੀ ਨੇ ਕੀਤੇ ਹਸਤਾਖਰ
ਇਸ ਯੋਜਨਾ ਦੇ ਪੰਜੀਕਰਨ ਦਸਤਾਵੇਜਾਂ ''ਤੇ ਅਮਿਤਾਭ ਚੌਧਰੀ ਨੇ ਹਸਤਾਖਰ ਕੀਤੇ। ਉਨ੍ਹਾਂ ਨਾਲ ਮਹਾਪ੍ਰਬੰਧਕ ਐਮ. ਵੀ. ਸ਼੍ਰੀਧਰ ਅਤੇ ਕਰਨਾਟਕ ਰਾਜ ਕ੍ਰਿਕਟ ਸੰਘ ਦੇ ਪ੍ਰਧਾਨ ਸੰਜੇ ਦੇਸਾਈ ਮੌਜੂਦ ਸਨ। ਦੇਸਾਈ ਨੇ ਕਿਹਾ ਕਿ ਅਸੀਂ ਇਸ ਨੂੰ ਬੀ. ਸੀ. ਸੀ. ਆਈ. ਦੇ ਨਾਂ ਨਾਲ ਰਜਿਸਟਰਡ ਕਰ ਲਿਆ ਹੈ ਅਤੇ ਇਹ ਬੀ. ਸੀ. ਸੀ. ਆਈ. ਦੀ ਪਹਿਲੀ ਆਪਣੀ ਜਾਇਦਾਦ ਹੋਵੇਗੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!