BCCI ਨੇ ਹੇਮਾਂਗ ਅਮੀਨ ਨੂੰ ਬਣਾਇਆ IPL ਦਾ COO

07/22/2017 7:29:05 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਹੇਮਾਂਗ ਅਮੀਨ ਨੂੰ ਇੰਡੀਅਨ ਪ੍ਰੀਮੀਅਰ ਲੀਗ ਦਾ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਨਿਯੁਕਤ ਕੀਤਾ ਹੈ। ਬੀ. ਸੀ. ਸੀ. ਆਈ. ਦੇ ਕਾਰਜਵਾਹਕ ਪ੍ਰਧਾਨ ਸੀ. ਕੇ. ਖੰਨਾ ਨੇ ਸ਼ਨੀਵਾਰ ਨੂੰ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਅਮੀਨ ਬੀ. ਸੀ. ਸੀ . ਆਈ. ਦੇ ਸੀ. ਓ. ਓ. ਰਾਹੁਲ ਜੌਹਰੀ ਨੂੰ ਰਿਪੋਰਟ ਦੇਣਾ ਜਾਰੀ ਰਖੇਗਾ।
ਅਮੀਨ ਇਸ ਤੋਂ ਪਹਿਲਾਂ ਬੀ. ਸੀ. ਸੀ. ਆਈ. 'ਚ ਸਹਾਇਕ ਮਹਾਪ੍ਰਬੰਧਕ (ਵਿੱਤ, ਵਪਾਰਿਕ ਅਤੇ ਇੰਵੈਂਟਸ) ਦਾ ਕੰਮਕਾਜ ਦੇਖ ਰਿਹਾ ਸੀ। ਅਮੀਨ ਦਾ ਆਈ. ਪੀ. ਐੱਲ. ਦੇ ਪ੍ਰਬੰਧਨ ਅਤੇ ਸੰਚਾਲਨ 'ਚ ਕਾਫੀ ਯੋਗਦਾਨ ਰਿਹਾ ਸੀ।
ਖੰਨਾ ਨੇ ਕਿਹਾ ਕਿ ਪਿਛਲੇ 7 ਸਾਲ 'ਚ ਅਮੀਨ ਦੀ ਅਗਵਾਈ ਸਮਰੱਥਾ ਨੇ ਆਈ. ਪੀ. ਐੱਲ. ਦੀ ਸਫਲਤਾ ਲਈ ਮਹਤੱਵਪੂਰਣ ਕੰਮ ਕੀਤਾ। ਉਨ੍ਹਾਂ ਨੇ ਆਈ. ਪੀ. ਐੱਲ. ਦੇ ਪਰਿਵਰਤਨ ਦੌਰ 'ਚ ਵੀ ਮਹੱਤਵਪੂਰਣ ਕੰਮ ਕੀਤਾ। ਬੀ. ਸੀ. ਸੀ. ਆਈ. ਦੇ ਕਾਰਜਵਾਹਕ ਸਕੱਤਰ ਅਮਿਤਾਭ ਚੌਧਰੀ ਅਤੇ ਆਈ. ਪੀ. ਐੱਲ. ਚੈਅਰਮੈਨ ਰਾਜੀਵ ਸ਼ੁਕਲਾ ਨੇ ਵੀ ਅਮੀਨ ਦੀ ਨਿਯੁਕਤੀ ਨੂੰ ਮਹੱਤਵਪੂਰਣ ਦੱਸਿਆ।

 


Related News