BCCI ਵਲੋਂ ਅਨਿਲ ਕੁੰਬਲੇ ਨੂੰ ਜਨਮਦਿਨ ਦੀ ਵਧਾਈ ਦੇਣਾ ਪਿਆ ਭਾਰੀ, ਸੁਣਨੀਆਂ ਪਈਆਂ ਗੱਲਾਂ

10/17/2017 6:16:14 PM

ਨਵੀਂ ਦਿੱਲੀ—ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਹੈੱਡ ਕੋਚ ਅਤੇ ਕਪਤਾਨ ਅਨਿਲ ਕੰਬਲੇ ਨੂੰ ਉਨ੍ਹਾਂ ਦੇ 47ਵੇਂ ਜਨਮਦਿਨ 'ਤੇ ਇਕ ਵਧਾਈ ਟਵੀਟ ਭੇਜਿਆ ਜਿਸ ਤੋਂ ਬਾਅਦ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਜਿੱਥੇ ਇਕ ਪਾਸੇ ਅਨਿਲ ਕੁੰਬਲੇ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਸਾਬਕਾ ਕ੍ਰਿਕਟਰਾਂ ਨੇ ਜੰਮ ਕੇ ਵਧਾਈਆਂ ਦਿੱਤੀਆਂ ਹਨ, ਉੱਥੇ ਹੀ ਬੀ.ਸੀ.ਸੀ.ਆਈ. ਦਾ ਕੁੰਬਲੇ ਨੂੰ ਵਧਾਈ ਦੇਣ ਦਾ ਤਰੀਕਾ ਬਿਲਕੁਲ ਵੱਖ ਹੈ, ਜਿਸ ਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟਰੋਲ ਕੀਤਾ ਗਿਆ।


ਦਰਅਸਲ, ਬੀ.ਸੀ.ਸੀ.ਆਈ. ਨੇ ਕੁੰਬਲੇ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਇਕ ਟਵੀਟ 'ਚ ਕਿਹਾ ਕਿ ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਅਨਿਲ ਕੁੰਬਲੇ ਨੂੰ ਜਨਮਦਿਨ ਦੀ ਵਧਾਈ। 
ਬੀ.ਸੀ.ਸੀ.ਆਈ. ਦਾ ਇਹ ਟਵੀਟ ਕੁਝ ਫੈਨਜ਼ ਨੂੰ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਦੀ ਅਲੋਚਨਾ ਵੀ ਕੀਤੀ। ਉੱਥੇ ਹੀ ਇਸ ਤੋਂ ਬਾਵਜੂਦ ਕੰਬਲੇ ਨੇ ਬੀ.ਸੀ.ਸੀ.ਆਈ. ਦੇ ਇਸ ਸਾਬਕਾ ਗੇਂਦਬਾਜ਼ ਵਾਲੇ ਟਵੀਟ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। 


ਬੀ.ਸੀ.ਸੀ.ਆਈ. ਦਾ ਕੁੰਬਲੇ ਦੇ ਪ੍ਰਤੀ ਇਸ ਰਵੱਈਏ ਨਾਲ ਫੈਨਜ਼ ਬਹੁਤ ਨਾਰਾਜ਼ ਦਿਖੇ ਅਤੇ ਉਨ੍ਹਾਂ ਨੇ ਬੀ.ਸੀ.ਸੀ.ਆਈ. ਨੂੰ ਟੈਗ ਕਰਦੇ ਹੋਏ ਦੱਸਿਆ ਕਿ ਕੁੰਬਲੇ ਸਿਰਫ ਟੀਮ ਦੇ ਗੇਂਦਬਾਜ਼ ਹੀ ਨਹੀਂ ਬਲਕਿ ਭਾਰਤੀ ਟੀਮ ਦੇ ਕਪਤਾਨ ਅਤੇ ਕੋਚ ਵੀ ਰਹਿ ਚੁੱਕੇ ਹਨ। 
ਸ਼ਰਮਿੰਦਾ ਹੋ ਕੇ ਬੀ.ਸੀ.ਸੀ.ਆਈ. ਨੇ ਆਪਣਾ ਉਹ ਪਿਛਲਾ ਟਵੀਟ ਡਲੀਟ ਕਰ ਦਿੱਤਾ। ਇਸ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਆਪਣੀ ਭੁਲ ਨੂੰ ਸੁਧਾਰਦੇ ਹੋਏ ਇਕ ਨਵਾਂ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਅਨਿਲ ਕੁੰਬਲੇ ਨੂੰ ਸਾਬਕਾ ਕਪਤਾਨ ਅਤੇ ਹੈੱਡ ਕੋਚ ਦੱਸਿਆ।


ਤੁਹਾਨੂੰ ਦੱਸ ਦਈਏ ਕਿ ਅਨਿਲ ਕੁੰਬਲੇ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ਾਂ ਦੀ ਲਿਸਟ 'ਚ ਤੀਜੇ ਨੰਬਰ 'ਤੇ ਆਉਂਦੇ ਹਨ। ਉਨ੍ਹਾਂ ਤੋਂ ਅੱਗੇ ਸ਼ੇਨ ਵਾਰਨ (708) ਅਤੇ ਮੁਥਈਆ ਮੁਰਲੀਧਰਨ (800) ਹੈ। ਕੁੰਬਲੇ ਦੇ ਨਾਮ 629 ਟੈਸਟ ਵਿਕਟਾਂ ਹਨ। ਅਨਿਲ ਕੁੰਬਲੇ ਭਾਰਤੀ ਟੀਮ ਦੇ ਕੋਚ ਦੇ ਤੌਰ 'ਤੇ ਸਫਲ ਸਾਬਿਤ ਹੋਏ ਹਨ।


Related News