ਭਾਰਤ-ਪਾਕਿ ਮੈਚ ਦੇ ਬਾਅਦ ਬੱਤਰਾ ਨੇ ਕੀਤੀ ਸੀ ਅਪਮਾਨਜਨਕ ਟਿੱਪਣੀ, ਬਾਅਦ ''ਚ ਮੰਗੀ ਮੁਆਫੀ

06/24/2017 12:24:56 PM

ਨਵੀਂ ਦਿੱਲੀ— ਐੱਫ.ਆਈ.ਐਚ. ਪ੍ਰਧਾਨ ਨਰਿੰਦਰ ਬੱਤਰਾ ਨੇ ਹਾਲ ਹੀ 'ਚ ਲੰਡਨ 'ਚ ਪੁਰਸ਼ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਮੈਚ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਭੜਾਸ ਕੱਢਣ ਦੇ ਲਈ ਪਾਕਿਸਤਾਨ ਸਮੇਤ ਕਈ ਦੇਸ਼ਾਂ ਤੋਂ ਮੁਆਫੀ ਮੰਗੀ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਬਿਆਨ 'ਚ ਕਿਹਾ ਕਿ ਐੱਫ.ਆਈ.ਐੱਚ. ਪ੍ਰਧਾਨ ਨਰਿੰਦਰ ਬੱਤਰਾ ਨੇ ਆਪਣੇ ਨਿਜੀ ਫੇਸਬੁੱਕ ਪੇਜ 'ਤੇ ਇਤਰਾਜ਼ ਯੋਗ ਟਿੱਪਣੀ ਕਰਨ ਦੇ ਲਈ ਕਈ ਦੇਸ਼ਾਂ ਅਤੇ ਐੱਫ.ਆਈ.ਐੱਚ. ਕਾਰਜਕਾਰੀ ਬੋਰਡ ਤੋਂ ਅਧਿਕਾਰਤ ਚਿੱਠੀ ਲਿਖ ਕੇ ਅਤੇ ਫਿਰ ਫੋਨ ਕਰਕੇ ਮੁਆਫੀ ਮੰਗੀ ਹੈ।

ਹਾਕੀ ਮੈਚ 'ਚ ਟੀਮ ਇੰਡੀਆ ਨੇ ਬਾਹਾਂ 'ਤੇ ਬੰਨ੍ਹੀਆਂ ਸਨ ਕਾਲੀਆਂ ਪੱਟੀਆਂ
ਪਿਛਲੇ ਸਾਲ ਐੱਚ.ਆਈ.ਐੱਚ. ਪ੍ਰਧਾਨ ਚੁਣੇ ਗਏ ਬੱਤਰਾ ਨੇ 18 ਜੂਨ ਨੂੰ ਮੈਚ ਦੇ ਦੌਰਾਨ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ। ਇਸ ਮੈਚ 'ਚ ਭਾਰਤੀ ਟੀਮ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਡੀ ਸੀ। ਦੋਹਾਂ ਗੁਆਂਢੀ ਦੇਸ਼ਾਂ ਦੇ ਵਿਚਾਲੇ ਸਿਆਸੀ ਰਿਸ਼ਤਿਆਂ 'ਚ ਆਈ ਗਿਰਾਵਟ ਦੇ ਬਾਅਦ ਤੋਂ ਦੋਹਾਂ ਦੇਸ਼ਾਂ ਵਿਚਾਲੇ ਹਾਕੀ ਅਤੇ ਕ੍ਰਿਕਟ 'ਚ ਦੋ ਪੱਖੀ ਸੀਰੀਜ਼ ਨਹੀਂ ਹੋਈਆਂ ਹਨ।

ਕਸ਼ਮੀਰ ਦੇ ਵੱਖਵਾਦੀ ਨੇਤਾ ਮੀਰਵਾਈਜ਼ ਉਮਰ ਫਾਰੂਕ ਦੇ ਖਿਲਾਫ ਕਹੇ ਅਪਮਾਨਜਨਕ ਸ਼ਬਦ
ਹਾਕੀ ਮੈਚ ਦੇ ਦਿਨ ਓਵਲ 'ਚ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਹਾਰ ਦੇ ਬਾਅਦ ਬੱਤਰਾ ਨੇ ਕਸ਼ਮੀਰ ਦੇ ਵੱਖਵਾਦੀ ਨੇਤਾ ਮੀਰਵਾਇਜ਼ ਉਮਰ ਫਾਰੁਖ ਦੇ ਖਿਲਾਫ ਕੁਝ ਅਪਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ, ਜਿਨ੍ਹਾਂ ਨੇ ਪਾਕਿਸਤਾਨੀ ਕ੍ਰਿਕਟ ਟੀਮ ਨੂੰ ਵਧਾਈ ਦਿੱਤੀ ਸੀ। ਏ.ਆਈ.ਐੱਚ. ਬੱਤਰਾ ਦੀ ਇਸ ਟਿੱਪਣੀ ਤੋਂ ਨਾਰਾਜ਼ ਸੀ ਅਤੇ ਉਨ੍ਹਾਂ ਨੇ ਬੱਤਰਾ ਨੂੰ ਇਹ ਪੋਸਟ ਹਟਾਉਣ ਲਈ ਮਜਬੂਰ ਕੀਤਾ। ਖਬਰਾਂ ਮੁਤਾਬਕ ਬੱਤਰਾ ਨੇ ਇਸ ਤੋਂ ਬਾਅਦ ਪਾਕਿਸਤਾਨ ਹਾਕੀ ਮਹਾਸੰੰਘ ਦੇ ਪ੍ਰਧਾਨ ਨੂੰ ਚਿੱਠੀ ਲਿਖ ਕੇ ਮੁਆਫੀ ਮੰਗੀ।


Related News