ਪ੍ਰੋ ਕਬੱਡੀ ਲੀਗ : ਬੰਗਲੌਰ ਦੇ ਬੁਲਸ ਨੇ ਬੰਗਾਲ ਵਾਰੀਅਰਸ ਨੂੰ ਹਰਾਇਆ

08/10/2017 2:18:56 AM

ਨਾਗਪੁਰ—ਆਪਣੇ ਦੂਜੇ ਘਰ 'ਚ ਖੇਡ ਰਹੀ ਬੰਗਲੌਰ ਬੁਲਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਸੀਜਨ-5 'ਚ ਬੁੱਧਵਾਰ ਨੂੰ ਬੰਗਾਲ ਵਾਰੀਅਰਸ ਨੂੰ 31-25 ਨਾਲ ਹਰਾ ਦਿੱਤਾ। ਇਥੇ ਦੇ ਮਾਨਕਾਪੁਰ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਦੇ ਦੂਜੇ ਹਾਫ 'ਚ ਮੇਜ਼ਬਾਨ ਟੀਮ ਮਹਿਮਾਨ 'ਤੇ ਭਾਰੀ ਸਾਬਤ ਹੋਈ ਅਤੇ ਸੀਜਨ ਦੀ ਦੂਜੀ ਜਿੱਤ ਦਰਜ ਕੀਤੀ। ਸੀਜਨ-5 'ਚ ਹੁਣ ਤੱਕ ਖੇਡੇ ਗਏ 5 ਮੈਚਾਂ 'ਚ ਉਸ ਨੂੰ 2 'ਚ ਜਿੱਤ ਅਤੇ 2 'ਚ ਹਾਰ ਮਿਲੀ ਹੈ, ਜਦਕਿ ਇਕ ਮੈਚ ਡਰਾਅ ਰਿਹਾ ਹੈ। ਬੰਗਲੌਰ ਦੀ ਜਿੱਤ ਦਾ ਹੀਰੋ ਅਜੈ ਕੁਮਾਰ ਰਿਹਾ, ਜਿਸ ਨੇ ਦੂਜੇ ਅਹਿਮ ਸਮੇਂ 'ਤੇ ਰੇਡ ਨਾਲ ਜ਼ਰੂਰੀ ਅੰਕ ਜੁਟਾਏ ਅਤੇ ਆਪਣੀ ਟੀਮ ਨੂੰ ਜਿੱਤ ਦਾ ਸਿਹਰਾ ਪੁਆਇਆ।


Related News