ਬੈਂਗਲੁਰੂ ਨੇ ਬੀ. ਪੀ. ਸੀ. ਐੱਲ. ਹਰਾ ਕੇ ਉਲਟਫੇਰ ਕੀਤਾ

07/30/2017 10:13:24 PM

ਚੇਨਈ— ਹਾਕੀ ਬੈਂਗਲੁਰੂ ਨੇ ਆਖਰੀ 10 ਮਿੰਟ 'ਚ 2 ਗੋਲਾਂ ਦੀ ਬਦੌਲਤ ਬੀ. ਪੀ. ਸੀ. ਐੱਲ. ਦੀ ਮਜਬੂਤ ਟੀਮ ਨੂੰ ਅਖਿਲ ਭਾਰਤੀ ਐੱਮ. ਸੀ. ਸੀ. ਮੁਰਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ ਗਰੁੱਪ 'ਏ' ਮੈਚ 'ਚ ਐਤਵਾਰ ਨੂੰ ਇੱਥੇ 4-3 ਨਾਲ ਹਰਾ ਦਿੱਤਾ। ਬੀ. ਪੀ. ਸੀ. ਸੀ. ਦੀ ਇਹ ਦੂਜੀ ਹਾਰ ਹੈ।
ਪੂਲ 'ਬੀ' 'ਚ ਪੰਜਾਬ ਨੇਸ਼ਨਲ ਬੈਂਕ ਨੇ ਹਾਕੀ ਓਡੀਸ਼ਾ ਨੂੰ 6-2 ਨਾਲ ਹਰਾ ਕੱ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਜਦੋਂ ਕਿ ਸੈਨਾ ਗਿਆਰ੍ਹਾ ਨੇ  ਸ਼ਨੀਵਾਰ ਓ. ਐੱਨ. ਜੀ. ਸੀ. ਖਿਲਾਫ 0-5 ਦੀ ਹਾਰ ਨਾਲ ਉੱਭਰ ਕੇ ਵਾਪਸੀ ਕਰਦੇ ਹੋਏ ਕੇਂਦਰੀ ਸਚਿਵਲਅ ਹਾਕੀ ਟੀਮ ਨੂੰ 2-1 ਨਾਲ ਹਰਾਇਆ।


Related News