ਬਾਲਾਜੀ-ਵਿਸ਼ਣੂ ਨੇ ਜਿੱਤਿਆ ਸੈਸ਼ਨ ਦਾ 7ਵਾਂ ਡਬਲ ਖਿਤਾਬ

06/24/2017 9:30:10 PM

ਨਵੀਂ ਦਿੱਲੀ— ਭਾਰਤ ਦੇ ਸ਼੍ਰੀਰਾਮ ਬਾਲਾਜੀ ਅਤੇ ਵਿਸ਼ਣੂ ਵਰਧਨ ਨੇ ਜਾਪਾਨ ਦੇ ਸੁਚੀ ਸੇਕੀਗੁਚੀ ਅਤੇ ਯੁਆ ਕਿਬੀ ਦੀ ਜੋੜੀ ਨੂੰ ਲਗਾਤਾਰ ਸੈਟਾਂ 'ਚ 6-3, 6-3 ਨਾਲ ਹਰਾ ਕੇ ਉਜਵੇਕਿਸਤਾਨ 'ਚ ਹੋਏ ਫੇਰਗਾਨਾ ਚੈਲੰਜਰ ਟੈਨਿਸ ਟੂਰਨਾਮੈਂਟ 'ਚ ਪੁਰਸ਼ ਡਬਲ ਖਿਤਾਬ ਜਿੱਤ ਲਿਆ ਹੈ। ਬਾਲਾਜੀ ਅਤੇ ਵਿਸ਼ਣੂ ਦਾ ਇਕ ਸਾਥ ਸੈਸ਼ਨ ਦਾ ਇਹ 7ਵਾਂ ਅਤੇ ਹੁਣ ਤੱਕ ਦਾ ਸਭ ਤੋਂ ਵੱਡਾ ਖਿਤਾਬ ਹੈ। 27 ਸਾਲਾ ਬਾਲਾਜੀ ਦਾ ਇਹ ਪਹਿਲਾ ਚੈਲੰਜਰ ਖਿਤਾਬ ਹੈ, ਜਦਕਿ ਇਹ 29 ਸਾਲਾਂ ਵਿਸ਼ਣੂ ਦਾ ਤੀਜਾ ਚੈਲੰਜਰ ਖਿਤਾਬ ਹੈ। ਬਾਲਾਜੀ ਦੇ ਹੁਣ ਇੰਟਰਨੈਸ਼ਨਲ ਟੂਰ 'ਚ 44 ਡਬਲ ਖਿਤਾਬ ਅਤੇ ਵਿਸ਼ਣੂ ਦੇ 36 ਡਬਲ ਖਿਤਾਬ ਹੋ ਗਏ ਹਨ। ਭਾਰਤੀ ਜੋੜੀ ਨੂੰ ਇਸ ਜਿੱਤ ਨਾਲ 4650 ਡਾਲਰ ਅਤੇ 90 ਏ. ਟੀ. ਪੀ. ਅੰਕ ਮਿਲੇ ਹਨ। ਉਪਜੇਤੂ ਜੋੜੀ ਨੂੰ 2700 ਡਾਲਰ ਅਤੇ 55 ਏ. ਟੀ. ਪੀ. ਅੰਕ ਮਿਲੇ ਹਨ। 


Related News