ਬੀ. ਐੱਸ. ਐੱਫ. ਨੇ ਦਿੱਲੀ ਇਲੈਵਨ ਨੂੰ ਹਰਾਇਆ

11/23/2017 3:24:54 AM

ਨਵੀਂ ਦਿੱਲੀ— ਲਾਲ ਬਹਾਦੁਰ ਸ਼ਾਸਤਰੀ ਹਾਕੀ ਟੂਰਨਾਮੈਂਟ ਦੇ 28ਵੇਂ ਸੈਸ਼ਨ 'ਚ 6ਵੇਂ ਦਿਨ ਖੇਡੇ ਗਏ ਪਹਿਲੇ ਮੈਚ 'ਚ ਪੀ. ਐੱਨ. ਬੀ. ਅਕੈਡਮੀ ਨੇ ਕੈਦ ਦੇ ਨਾਲ 4-4 ਗੋਲਾਂ ਨਾਲ ਡਰਾਅ ਖੇਡਿਆ। ਸ਼ਾਨਦਾਰ ਖੇਡ ਅਤੇ 3 ਗੋਲ ਕਰਨ ਵਾਲੇ ਪੀ. ਐੱਨ. ਬੀ. ਅਕੈਡਮੀ ਦੇ ਸੁਮਿਤ ਪਾਲ ਨੂੰ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਉਥੇ ਹੀ ਬੀ. ਐੱਸ. ਐੱਫ. ਅਤੇ ਦਿੱਲੀ ਇਲੈਵਨ ਵਿਚਾਲੇ ਖੇਡੇ ਗਏ ਮੈਚ 'ਚ ਬੀ. ਐੱਸ. ਐੱਫ. ਵੱਲੋਂ ਜਸਵੰਤ ਸਿੰਘ ਨੇ 2 ਅਤੇ ਹਰਤਿੰਦਰ ਸਿੰਘ ਤੇ ਅਮਿਤ ਸਰੋਹਾ ਨੇ 1-1 ਗੋਲ ਕੀਤੇ। ਹਰਤਿੰਦਰ ਸਿੰਘ ਨੂੰ ਉਸ ਦੀ ਸ਼ਾਨਦਾਰ ਖੇਡ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ।


Related News