B'day special : ਫੇਮਸ ਅਭਿਨੇਤਰੀ ਹੈ ਡੇਲ ਸਟੇਨ ਦੀ ਪਤਨੀ, ਪੂਰਾ ਦੱਖਣੀ ਅਫਰੀਕਾ ਹੈ ਇਸ ਦਾ ਫੈਨ, ਇੰਝ ਰਹੀ ਲਵ ਸਟੋਰੀ

06/27/2017 12:39:50 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਤੇਜ਼ ਗੇਂਦਬਾਜ਼ ਡੇਲ ਸਟੇਨ ਦੀ ਪਤਨੀ ਦਾ ਪੂਰਾ ਦੱਖਣ ਅਫਰੀਕਾ ਫੈਨ ਹੈ। ਸਟੇਨ ਦੀ ਪਤਨੀ ਜੀਨ ਕੀਟਜ਼ਮੈਨ ਦੱਖਣੀ ਅਫਰੀਕਾ ਦੀ ਪ੍ਰਸਿੱਧ ਮਾਡਲ ਅਤੇ ਅਭਿਨੇਤਰੀ ਹੈ। ਅੱਜ ਸਟੇਨ ਆਪਣਾ 34ਵਾਂ ਜਨਮਦਿਨ ਮਨਾ ਰਹੇ ਹਨ। ਸਟੇਨ 27 ਜੂਨ 1983 ਨੂੰ ਦੱਖਣੀ ਅਫਰੀਕਾ ਦੇ ਇਕ ਛੋਟੇ ਜਿਹੇ ਕਸਬੇ ਫਾਲਾਬੋਰਵਾ 'ਚ ਜੰਮੇ ਸਨ।
ਸਟੇਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਪਹਿਲੀ ਪ੍ਰੇਮੀਕਾ ਨਾਲ ਬ੍ਰੇਕਅੱਪ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ 2007 'ਚ ਜੀਨ ਨਾਲ ਹੋਈ ਸੀ। ਜੀਨ ਉਸ ਸਮੇਂ ਥੀਏਟਰ 'ਚ ਐਕਟਿੰਗ ਕਰਦੀ ਸੀ ਅਤੇ ਪਾਰਟ ਟਾਈਮ ਜਾਬ ਕੇਪ ਟਾਊਨ ਦੇ ਇਕ ਰੈਸਟੋਰੈਂਟ 'ਚ ਕਰਦੀ ਸੀ। ਸਟੇਨ ਪਹਿਲੀ ਨਜ਼ਰ 'ਚ ਹੀ ਜੀਨ ਦੀ ਖੂਬਸੂਰਤੀ 'ਤੇ ਫਿਦਾ ਹੋ ਗਏ ਸਨ ਤੇ ਉਨ੍ਹਾਂ ਨੇ ਕਿਸੇ ਤਰ੍ਹਾਂ ਜੀਨ ਦਾ ਨੰਬਰ ਹਾਸਲ ਕਰ ਲਿਆ। ਇਸ ਤੋਂ ਬਾਅਦ ਦੋਨੋਂ 'ਚ ਗੱਲਬਾਤ ਸ਼ੁਰੂ ਹੋ ਗਈ ਤੇ ਫਿਰ ਇਕ ਦੂਜੇ ਨੂੰ ਡੇਟ ਕਰਨ ਲੱਗੇ। ਇਕ ਪਾਸੇ ਡੇਲ ਸਟੇਨ ਕ੍ਰਿਕਟ ਦੀ ਦੁਨੀਆ 'ਚ ਮਸ਼ਹੂਰ ਹੈ ਤੇ ਉੱਥੇ ਹੀ ਉਨ੍ਹਾਂ ਦੀ ਪ੍ਰੇਮੀਕਾ ਆਪਣੀ ਫਿਲਮੀ ਕਰੀਅਰ ਕਾਰਨ ਪੂਰੇ ਦੱਖਣੀ ਅਫਰੀਕਨ ਫੈਨਜ਼ ਦੇ ਦਿਲਾਂ 'ਚ ਰਾਜ਼ ਕਰਦੀ ਹੈ।


Related News