B'day special : ਜਾਣੋ ਟੀ-20 'ਚ ਗੇਲ ਦੇ ਕੁਝ ਅਨੌਖੇ ਕਾਰਨਾਮੇ

09/21/2017 11:30:45 AM

ਨਵੀਂ ਦਿੱਲੀ— ਆਖ਼ਰਕਾਰ ਵਨਡੇ ਮੈਚਾਂ ਵਿਚ ਕੈਰੇਬੀਆਈ ਤੂਫਾਨ ਪਰਤ ਆਇਆ। ਵੀਰਵਾਰ ਯਾਨੀ ਅੱਜ (21 ਸਤੰਬਰ) ਜਮੈਕਾਈ ਧੁਰੰਧਰ ਕ੍ਰਿਸ ਗੇਲ 38 ਸਾਲ ਦੇ ਹੋ ਗਏ। ਇਸ ਤੋਂ ਦੋ ਦਿਨ ਪਹਿਲਾਂ ਹੀ ਗੇਲ 2 ਸਾਲ 5 ਮਹੀਨੇ ਅਤੇ 29 ਦਿਨਾਂ ਬਾਅਦ ਵੈਸਟਇੰਡੀਜ਼ ਲਈ ਵਨਡੇ ਖੇਡਣ ਉਤਰੇ। ਇੰਗਲੈਂਡ ਖਿਲਾਫ ਮੰਗਲਵਾਰ ਨੂੰ ਓਲਡ ਟਰੈਫੋਰਡ ਵਿਚ ਖੇਡੇ ਗਏ 5 ਵਨਡੇ ਮੈਚਾਂ ਦੀ ਸੀਰੀਜ ਦੇ ਪਹਿਲੇ ਵਨਡੇ ਵਿਚ ਗੇਲ ਦੀ ਹਾਜ਼ਰੀ ਦਿਖੀ।
ਇਸ ਲਈ ਟੀ-20 ਦੇ ਅਜ਼ੂਬੇ ਹਨ ਗੇਲ
1. ਕ੍ਰਿਸ ਗੇਲ ਨੇ 2005-2017 ਦੌਰਾਨ ਟੀ-20 ਵਿਚ ਸਭ ਤੋਂ ਜ਼ਿਆਦਾ 18 ਸੈਂਕੜੇ ਲਗਾਏ ਹਨ। ਸੈਂਕੜਿਆਂ ਦੇ ਮਾਮਲੇ ਵਿਚ ਇਨ੍ਹਾਂ ਦੇ ਆਲੇ-ਦੁਆਲੇ ਕੋਈ ਨਹੀਂ ਹੈ। ਮਾਈਕਲ ਕਲਿੰਜਰ, ਲਿਊਕ ਰਾਈਟ ਅਤੇ ਬਰੈਂਡਨ ਮੈੱਕੁਲਮ ਦੇ ਨਾਮ 7-7 ਟੀ-20 ਸੈਂਕੜੇ ਹਨ।
2. ਟੀ-20 ਕੌਮਾਂਤਰੀ ਦੀ ਗੱਲ ਕਰੀਏ, ਤਾਂ ਗੇਲ ਨੇ ਪਹਿਲਾਂ 2007 ਦੇ ਪਹਿਲੇ ਟੀ-20 ਵਰਲਡ ਕੱਪ ਦੇ ਪਹਿਲੇ ਹੀ ਮੈਚ ਵਿਚ ਸੈਂਕੜੇ ਜਮਾਂ ਦਿੱਤਾ ਸੀ। ਤਦ ਉਨ੍ਹਾਂ ਨੇ ਦੱਖਣੀ ਅਫਰੀਕਾ ਖਿਲਾਫ ਜੋਹਾਨਸਬਰਗ ਵਿੱਚ 57 ਗੇਂਦਾਂ ਵਿੱਚ 117 ਦੌੜਾਂ ਬਣਾਈਆਂ ਸਨ।
3. ਟੀ-20 ਵਿਚ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਗੇਲ ਦੇ ਨਾਮ ਹੈ। ਉਨ੍ਹਾਂ ਨੇ 2013 ਆਈ.ਪੀ.ਐਲ. ਮੁਕਾਬਲੇ ਦੌਰਾਨ 30 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ ਸੀ।
4. ਨਾਲ ਹੀ ਉਸੀ ਆਈ.ਪੀ.ਐਲ. ਮੈਚ ਦੌਰਾਨ ਬੈਂਗਲੁਰੂ ਵਿਚ 66 ਗੇਂਦਾਂ ਵਿਚ 175 ਦੌੜਾਂ ਠੋਕੀਆਂ ਸਨ, ਜੋ ਟੀ-20 ਫਾਰਮੈਟ ਵਿਚ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਹੈ।
5. ਕੈਰੇਬੀਆਈ ਧੁੰਰਧਰ ਕ੍ਰਿਸ ਗੇਲ ਨੇ ਇਸ ਸਾਲ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਆਈ.ਪੀ.ਐਲ. ਮੁਕਾਬਲੇ ਦੌਰਾਨ ਇਤਿਹਾਸ ਰਚਿਆ ਸੀ। ਟੀ-20 ਵਿਚ 10,000 ਦੌੜਾਂ ਪੂਰੇ ਕਰਨ ਵਾਲੇ ਉਹ ਸੰਸਾਰ ਦੇ ਪਹਿਲੇ ਕ੍ਰਿਕਟਕ ਹਣ ਗਏ ਹਨ।
6. ਟੀ-20 ਵਿਚ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਵੀ ਗੇਲ ਦੇ ਨਾਮ ਹੈ। ਉਨ੍ਹਾਂ ਨੇ ਹੁਣ ਤੱਕ 772 ਛੱਕੇ ਲਗਾਏ ਹਨ। ਕੀਰੋਨ ਪੋਲਾਰਡ ਉਨ੍ਹਾਂ ਤੋ ਕਾਫ਼ੀ ਪਿੱਛੇ ਹਨ, ਜਿਨ੍ਹਾਂ ਦੇ ਨਾਮ 490 ਛੱਕੇ ਹਨ।
ਟੀ-20 ਵਿਚ ਗੇਲ—
10,571 ਦੌੜਾਂ
772 ਛੱਕੇ
804 ਚੌਕੇ
18 ਸੈਂਕੜੇ
65 ਅਰਧ ਸੈਂਕੜੇ
175 ਸਰਵਸ੍ਰੇਸ਼ਠ ਸਕੋਰ
40.50 ਐਵਰੇਜ


Related News