B''day special : ਜਦੋਂ ਸਹਿਵਾਗ ਨੇ ਕਿਹਾ- ਸਪਿਨਰ ਆਇਆ ਤਾਂ ਛੱਕਾ ਹੀ ਮਾਰਾਂਗਾ

10/20/2017 9:35:34 AM

ਨਵੀਂ ਦਿੱਲੀ (ਬਿਊਰੋ)— ਸਹਿਵਾਗ ਸਿਰਫ ਨਾਮ ਹੀ ਕਾਫ਼ੀ ਹੈ ਗੇਂਦਬਾਜ਼ਾਂ ਦੇ ਮਨ ਵਿਚ ਖੌਫ ਪੈਦਾ ਕਰਨ ਦੇ ਲਈ। ਭਾਰਤ ਦੇ ਮਹਾਨ ਓਪਨਰਾਂ ਵਿੱਚੋਂ ਇਕ ਵਰਿੰਦਰ ਸਹਿਵਾਗ ਦਾ ਅੱਜ 39ਵਾਂ ਜਨਮਦਿਨ ਹੈ। ਬਰਥ ਡੇ ਉੱਤੇ ਸਹਿਵਾਗ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਵਧਾਈਆਂ ਮਿਲ ਰਹੀਆਂ ਹਨ। ਟੈਸਟ ਹੋਵੇ, ਟੀ-20 ਜਾਂ ਫਿਰ ਵਨਡੇ ਸਹਿਵਾਗ ਦਾ ਖੇਡਣ ਦਾ ਤਰੀਕਾ ਹਮੇਸ਼ਾ ਇਕੋ ਜਿਹਾ ਹੀ ਰਹਿੰਦਾ ਸੀ। ਉਹ ਹਮੇਸ਼ਾ ਪਹਿਲੀ ਗੇਂਦ ਤੋਂ ਹੀ ਗੇਂਦਬਾਜ਼ ਉੱਤੇ ਅਟੈਕ ਕਰਨ ਲੱਗ ਜਾਂਦੇ ਸਨ ਅਤੇ ਇਸਦੀ ਗਵਾਹੀ ਉਨ੍ਹਾਂ ਦੇ ਰਿਕਾਰਡਸ ਵੀ ਦਿੰਦੇ ਹਨ। ਉਂਝ ਤਾਂ ਵੀਰੂ ਕ੍ਰਿਕਟ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਹੁਣ ਵੀ ਕੁਮੈਂਟੇਟਰ ਦੇ ਤੌਰ ਉੱਤੇ ਉਨ੍ਹਾਂ ਦਾ ਜਲਵਾ ਕਾਇਮ ਹੈ। ਵੀਰੂ ਦੀ ਹਿੰਦੀ ਕੁਮੈਂਟਰੀ ਦੇ ਲੱਖਾਂ ਦੀਵਾਨੇ ਹਨ।
ਕੁਮੈਂਟਰੀ ਦੇ ਇਲਾਵਾ ਸਹਿਵਾਗ ਨਵੇਂ ਸੋਸ਼ਲ ਮੀਡੀਆ ਕਿੰਗ ਵੀ ਬਣ ਗਏ ਹਨ।

 

ਸਚਿਨ ਨੇ ਸਮਝਾਇਆ
ਸਹਿਵਾਗ ਨੇ ਟੈਸਟ ਕ੍ਰਿਕਟ ਵਿਚ ਦੋ ਤਿਹਰੇ ਸੈਂਕੜੇ ਲਗਾਏ ਹਨ। ਉਨ੍ਹਾਂ ਦਾ ਪਹਿਲਾ ਤਿਹਰਾ ਸੈਂਕੜਾ ਮੁਲਤਾਨ ਵਿਚ ਪਾਕਿਸਤਾਨ ਖਿਲਾਫ ਆਇਆ ਸੀ। ਤਦ ਵੀਰੂ ਨੇ 375 ਗੇਂਦਾਂ ਵਿਚ 309 ਦੌੜਾਂ ਬਣਾਈਆਂ ਸਨ। ਵੀਰੂ ਨੇ ਕਈ ਪ੍ਰੋਗਰਾਮ ਵਿਚ ਇਸ ਨਾਲ ਜੁੜੇ ਕਈ ਕਿੱਸੇ ਸਾਂਝਾ ਕੀਤੇ ਹਨ। ਇਨ੍ਹਾਂ ਵਿਚੋਂ ਇੱਕ ਹੈ, ਜਦੋਂ ਵੀਰੂ ਬੱਲੇਬਾਜ਼ੀ ਕਰ ਰਹੇ ਸਨ ਤਾਂ ਸਚਿਨ ਨਾਨ ਸਟਰਾਈਕ ਐਂਡ ਉੱਤੇ ਉਨ੍ਹਾਂ ਨਾਲ ਸਨ। ਤਾਂ ਸਚਿਨ ਉਨ੍ਹਾਂ ਨੂੰ ਲਗਾਤਾਰ ਸਮਝਾ ਰਹੇ ਸਨ ਕਿ ਉੱਚੇ ਸ਼ਾਰਟ ਨਾ ਖੇਡ ਆਊਟ ਨਹੀਂ ਹੋਣਾ ਹੈ।
 

ਸਪਿਨਰ ਆਇਆ ਤਾਂ ਛੱਕਾ ਹੀ ਮਾਰਾਂਗਾ

ਪਰ ਜਦੋਂ ਉਹ 295 ਉੱਤੇ ਪੁੱਜੇ, ਤਾਂ ਵੀਰੂ ਨੇ ਸਚਿਨ ਨੂੰ ਸਾਫ਼ ਕਹਿ ਦਿੱਤਾ। ਜੇਕਰ ਹੁਣ ਸਪਿਨਰ ਆਇਆ ਤਾਂ ਮੈਂ ਛੱਕਾ ਹੀ ਮਾਰਾਂਗਾ ਚਾਹੇ ਮੈਂ ਆਊਟ ਹੀ ਕਿਉਂ ਨਾ ਹੋ ਜਾਂਵਾ ਅਤੇ ਅਜਿਹਾ ਹੀ ਹੋਇਆ, ਅਗਲੇ ਓਵਰ ਵਿਚ ਸਪਿਨਰ ਆਇਆ ਅਤੇ ਸਹਿਵਾਗ ਨੇ ਛੱਕਾ ਮਾਰ ਕੇ ਆਪਣਾ ਤਿਹਰਾ ਸੈਂਕੜਾ ਪੂਰਾ ਕੀਤਾ ਸੀ।

PunjabKesari
ਤੁਹਾਨੂੰ ਦੱਸ ਦਈਏ ਕਿ ਵਰਿੰਦਰ ਸਹਿਵਾਗ ਨੇ ਕੁਲ 104 ਟੈਸਟ ਮੈਚਾਂ ਵਿਚ 8586 ਦੌੜਾਂ ਬਣਾਈਆਂ ਸਨ, ਜਿਨ੍ਹਾਂ ਵਿਚ 23 ਸੈਂਕੜੇ ਸ਼ਾਮਲ ਰਹੇ। ਵੀਰੂ ਦਾ ਹਾਈ ਸਕੋਰ 319 ਰਿਹਾ। ਉਥੇ ਹੀ ਵਨਡੇ ਵਿਚ ਵੀ 251 ਮੈਚਾਂ ਵਿਚ 8279 ਦੌੜਾਂ ਅਤੇ ਹਾਈਸਕੋਰ 219 ਦੌੜਾਂ ਰਿਹਾ। 19 ਟੀ-20 ਵਿਚ ਸਹਿਵਾਗ ਨੇ 394 ਦੌੜਾਂ ਬਣਾਈਆਂ ਹਨ।


Related News