ਵੈਸਟਇੰਡੀਜ਼ ਤੇ ਜਿੱਤ ਨਾਲ ਮਹਿਲਾ ਵਿਸ਼ਵ ਕੱਪ ''ਚ ਆਸ਼ਟਰੇਲੀਆ ਨੇ ਕੀਤੀ ਜੇਤੂ ਸ਼ੁਰੂਆਤ

06/27/2017 1:47:23 AM

ਟਾਟਨ— ਨਿਕੋਲ ਬੋਲਟਨ ਦੇ ਸ਼ਾਨਦਾਰ ਸੈਂਕੜੇ ਨਾਲ ਮੌਜੂਦਾ ਚੈਂਪੀਅਨ ਆਸ਼ਟਰੇਲੀਆ ਟੀਮ ਨੇ ਆਈ. ਸੀ. ਸੀ. ਵਿਸ਼ਵ ਕੱਪ 'ਚ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾਇਆ। ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਨੇ ਟਾਸ ਜਿੱਤੀ ਪਰ ਉਹ ਫੈਸਲਾ ਕਰਨ 'ਚ ਗਫਲਤ 'ਚ ਰਹੀ ਅਤੇ ਆਖੀਰ 'ਚ ਉਸ ਨੇ ਪਹਿਲਾਂ ਬੱਲੇਬਾਜ਼ੀ ਕਰਨੀ ਪਈ ਜਦੋਂ ਉਹ ਪਹਿਲਾਂ ਗੇਂਦਬਾਜੀ ਕਰਨੀ ਚਾਹੁੰਦੀ ਸੀ। ਉਸ ਦੀ ਇਹ ਗਲਤੀ ਟੀਮ ਨੂੰ ਭਾਰੀ ਪਈ ਕਿਉਂਕਿ ਕੈਰੇਬੀਆਈ ਟੀਮ 47.5 ਓ੍ਹਰ 'ਚ 204 ਦੌੜਾਂ 'ਤੇ ਢੇਰ ਹੋ ਗਈ। ਵੈਸਟਇੰਡੀਜ਼ ਨੇ ਆਖੀਰੀ 7 ਵਿਕਟਾਂ 'ਤੇ 47 ਦੌੜਾਂ ਦੇ ਅੰਦਰ ਗੁਆਇਆ।
ਆਸਟਰੇਲੀਆ ਦੇ ਸਾਹਮਣੇ ਵੱਡਾ ਟੀਚਾ ਨਹੀਂ ਸੀ ਅਤੇ ਇਸ ਦੌਰਾਨ ਟੀਮ ਦੀ ਸਲਾਮੀ ਜੋੜੀ ਨੇ ਸਹਿਜਤਾ ਨਾਲ ਸਕੋਰ ਬਟੋਰੇ। ਬੋਲਟਨ ਅਤੇ ਮੂਨੀ ਦੋਵੇਂ ਸ਼ੁਰੂ ਤੋਂ ਕੈਰੇਬੀਆਈ ਗੇਂਦਬਾਜ਼ਾਂ 'ਤੇ ਭਾਰੀ ਹੋ ਗਇਆ। ਉਨ੍ਹਾਂ ਦੀ ਇਹ ਸਾਂਝੇਦਾਰੀ ਆਖੀਰ 'ਚ ਟੇਲਰ ਨੇ ਤੋੜੀ। ਮੂਨੀ ਉਸ ਦੀ ਗੇਂਦ 'ਤੇ ਲੰਬੇ ਸ਼ਾਟ ਦੇ ਯਤਨ ਚੁੱਕੀ ਗਈ ਅਤੇ ਆਊਟ ਹੋ ਕੇ ਪਵੇਲੀਅਨ ਵਾਪਸ ਚਲੀ ਗਈ। ਮੂਨੀ ਨੇ 85 ਗੇਂਦਾਂ 'ਤੇ 7 ਚੌਕੇ ਅਤੇ ਇਕ ਛੱਕਾ ਲਗਾਇਆ। ਟੇਲਰ ਨੇ ਇਸ ਤੋਂ ਬਾਅਦ ਕਪਤਾਨ ਮੇਗ ਲੈਨਿੰਗ (12) ਨੂੰ ਵੀ ਆਊਟ ਕੀਤਾ ਪਰ ਉਸ ਸਮੇਂ ਦੇਰ ਹੋ ਚੁੱਕੀ ਸੀ।
ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀ ਸ਼ੁਰੂਆਤ ਵਧੀਆ ਨਹੀਂ ਰਹੀ । ਹੇਲੀ ਮੈਥਊਜ਼ (46), ਕਪਤਾਨ ਟੇਲਰ(39) ਅਤੇ ਡ੍ਰੀਡਾ ਡੋਟਿਨ(29) ਵਧੀਆ ਸ਼ੁਰੂਆਤ ਕੀਤੀ ਪਰ ਵੱਡੀ ਪਾਰੀ ਖੇਡਣ ਤੋਂ ਨਾਕਾਮ ਰਹੀ। ਇਨ੍ਹਾਂ ਦੋਵਾਂ ਤੋਂ ਇਲਾਵਾ ਵੈਸਟਇੰਡੀਜ਼ ਦੀ ਕੋਈ ਵੀ ਹੋਰ ਬੱਲੇਬਾਜ਼ ਦੋਹਰੇ ਅੰਕ 'ਚ ਨਹੀਂ ਪਹੁੰਚੀ।
ਆਸ਼ਟਰੇਲੀਆ ਵਲੋਂ ਐਲੀਸ ਪੈਰੀ ਸਭ ਤੋਂ ਸਫਲ ਗੇਂਦਬਾਜ਼ ਰਹੀ। ਉਸ ਨੇ 47 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ। ਕ੍ਰਿਸਟਿਨ ਬੀਮਸ ਅਤੇ ਜੇਸ ਜੋਨਾਸੇਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਮੇਗਾਨ ਸਕਟ ਨੂੰ ਇਕ ਵਿਕਟ ਮਿਲੀ। ਆਸ਼ਟਰੇਲੀਆ ਦੀ ਟੀਮ ਹੁਣ 29 ਜੂਮ ਨੂੰ ਸ਼੍ਰੀਲੰਕਾ ਨਾਲ ਜਦੋਂ ਕਿ ਵੈਸਟਇੰਡੀਜ਼ ਦੀ ਟੀਮ ਇਨ੍ਹਾਂ ਦਿਨਾਂ ਭਾਰਤੀ ਟੀਮ ਨਾਲ ਭਿੜੇਗੀ।


Related News