ਆਸਟਰੇਲੀਆ ਦੇ ਸਾਬਕਾ ਸਾਇਕਲਿਸਟ ਦਾ ਦਿਹਾਂਤ

08/16/2017 3:55:03 AM

ਸਿਡਨੀ— ਆਸਟਰੇਲੀਆ ਦਾ ਟ੍ਰੈਕ ਸਾਇਕਲਿੰਗ ਭਾਈਚਾਰੇ ਸਾਬਕਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਸਟੀਫਨ ਵੁਲਡਿਜ ਦੇ ਸਿਰਫ 39 ਸਾਲ ਦੀ ਉਮਰ 'ਚ ਦਿਹਾਂਤ ਦਾ ਸ਼ੋਗ ਮਨਾ ਰਿਹਾ ਹੈ। ਨਿਊ ਦੱਖਣੀ ਵੇਲਸ ਸੂਬੇ ਦੇ ਇਸ ਸਾਬਕਾ ਸਟਾਰ ਸਾਇਕਲਿਸਟ ਨੇ 2004 ਐਥਿਜ਼ ਓਲਪਿੰਕ 'ਚ ਸੋਨ ਤਮਗਾ ਜਿੱਤਿਆ ਅਤੇ ਉਹ ਟੀਮ ਪਰਸੁਈਟ 'ਚ 4 ਬਾਰ ਦੇ ਵਿਸ਼ਵ ਚੈਂਪੀਅਨ ਅਤੇ 2002 ਦੇ ਰਾਸ਼ਟਰਮੰਡਲ ਚੈਂਪੀਅਨ ਵੀ ਰਹੇ।
ਆਸਟਰੇਲੀਆ ਓਲਪਿੰਕ ਕਮੇਟੀ ਦੇ ਪ੍ਰਧਾਨ ਜਾਨ ਕੋਇਟਸ ਨੇ ਕਿਹਾ ਕਿ ਸਟੀਫਨ ਬੇਹਤਰੀਨ ਸਾਇਕਲਿਸਟ ਅਤੇ ਓਲਪਿੰਕ ਚੈਂਪੀਅਨ ਸੀ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਵੁਲਡਿਜ ਦਾ ਦਿਹਾਂਤ ਕਿਹਾ ਅਤੇ ਕਿਸ ਤਰ੍ਹਾ ਹੋਇਆ ਇਸ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ।


Related News