ਏਸ਼ੀਆਈ ਕਬੱਡੀ ਵਿਚ ਅਜੇ ਤੇ ਅਭਿਲਾਸ਼ਾ ਕਰਨਗੇ ਕਪਤਾਨੀ

11/19/2017 5:36:52 AM

ਜੈਪੁਰ— ਅਜੇ ਠਾਕੁਰ ਤੇ ਅਭਿਲਾਸ਼ਾ ਮਹਾਤਰੇ ਨੂੰ ਈਰਾਨ ਦੇ ਗੋਰਗਨ 'ਚ 23 ਤੋਂ 26 ਨਵੰਬਰ ਤਕ ਹੋਣ ਵਾਲੀ ਏਸ਼ੀਆਈ ਕਬੱਡੀ ਚੈਂਪੀਅਨਸ਼ਿਪ ਲਈ ਕ੍ਰਮਵਾਰ ਭਾਰਤੀ ਪੁਰਸ਼ ਤੇ ਮਹਿਲਾ ਟੀਮਾਂ ਦਾ ਕਪਤਾਨ ਬਣਾਇਆ ਗਿਆ ਹੈ। ਭਾਰਤੀ ਕਬੱਡੀ ਸੰਘ ਦੀ ਮੁਖੀ ਡਾ. ਮੁਦੁਲੂ ਭਦੌਰੀਆ ਨੇ ਸ਼ਨੀਵਾਰ ਦੋਵਾਂ ਟੀਮਾਂ ਦਾ ਐਲਾਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ 'ਚ ਪੂਰੀ ਦੁਨੀਆ ਵਿਚ ਕਬੱਡੀ ਦਾ ਪੱਧਰ ਕਾਫੀ ਉੱਚਾ ਉੱਠਿਆ ਹੈ ਤੇ ਇਸ ਦੇ ਮੱਦੇਨਜ਼ਰ ਦੋਵਾਂ ਟੀਮਾਂ ਦੀ ਚੋਣ ਕੀਤੀ ਗਈ ਹੈ। ਭਾਰਤੀ ਕਬੱਡੀ ਟੀਮਾਂ 22 ਨਵੰਬਰ ਦੀ ਸਵੇਰ ਨੂੰ ਦਿੱਲੀ ਤੋਂ ਤਹਿਰਾਨ ਰਵਾਨਾ ਹੋਣਗੀਆਂ।
ਪੁਰਸ਼ ਟੀਮ 'ਚ ਜਿਥੇ ਅਜੇ ਠਾਕੁਰ ਕਪਤਾਨ ਹੋਵੇਗਾ, ਉਥੇ ਹੀ ਸੁਰਜੀਤ ਨੂੰ ਉਪ-ਕਪਤਾਨ ਬਣਾਇਆ ਗਿਆ ਹੈ, ਜਦਕਿ ਮਹਿਲਾ ਵਰਗ 'ਚ ਅਭਿਲਾਸ਼ਾ ਨੂੰ ਜਿਥੇ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਥੇ ਹੀ ਉਪ-ਕਪਤਾਨ ਪ੍ਰਿਯੰਕਾ ਨੂੰ ਬਣਾਇਆ ਗਿਆ ਹੈ।
ਦੋਵੇਂ ਟੀਮਾਂ ਇਸ ਤਰ੍ਹਾਂ ਹਨ 
ਪੁਰਸ਼ ਟੀਮ—
ਅਜੇ ਠਾਕੁਰ (ਕਪਤਾਨ), ਦੀਪਕ ਹੁੱਡਾ, ਮਹਿੰਦਰ ਸਿੰਘ ਢਾਕਾ, ਮਨਿੰਦਰ ਸਿੰਘ, ਮੋਹਿਤ ਛਿੱਲਰ, ਨਿਤਿਨ ਤੋਮਰ, ਪ੍ਰਦੀਪ ਨਰਵਾਲ, ਰਾਹੁਲ ਚੌਧਰੀ, ਰੋਹਿਤ ਕੁਮਾਰ, ਸਚਿਨ, ਸੰਦੀਪ ਨਰਵਾਲ, ਸੁਰਿੰਦਰ ਨਾਡਾ, ਸੁਰਜੀਤ ਤੇ ਵਿਸ਼ਾਲ ਭਾਰਦਵਾਜ।
ਕੋਚ —ਰਾਮਬੀਰ ਸਿੰਘ ਖੋਖਰ। ਮੈਨੇਜਰ-ਵਿੰਗ ਕਮਾਂਡਰ ਵਿਜੇ ਯਾਦਵ।
ਮਹਿਲਾ ਟੀਮ—
ਅਭਿਲਾਸ਼ਾ ਮਹਾਤਰੇ (ਕਪਤਾਨ), ਕੰਚਨ ਜੋਯਤੀ ਦੀਕਸ਼ਿਤ, ਕਵਿਤਾ, ਮਨਪ੍ਰੀਤ ਕੌਰ, ਮਾਰੀਆ ਮੋਨਿਕਾ, ਪਾਇਲ ਚੌਧਰੀ, ਪ੍ਰਿਯੰਕਾ ਨੇਗੀ, ਰਣਦੀਪ ਕੌਰ ਖੇੜਾ, ਰਿਤੂ, ਸਾਕਸ਼ੀ ਕੁਮਾਰੀ, ਸਿਆਲੀ ਉਦੈ ਯਾਦਵ, ਸ਼ਮਾ ਪਰਵੀਨ ਤੇ ਸੋਨੀ।
ਕੋਚ- ਬਨਾਨੀ ਸਾਹਾ। ਮੈਨੇਜਰ-ਮੀਨੂ ਚੌਧਰੀ।


Related News