ਏਸ਼ੀਆ ਕੱਪ ਹਾਕੀ : ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ''ਚ ਬਣਾਈ ਜਗ੍ਹਾ

10/21/2017 8:54:36 PM

ਨਵੀਂ ਦਿੱਲੀ—ਭਾਰਤ ਨੇ ਦੂਜੇ ਹਾਫ 'ਚ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸਿਰਫ 6 ਮਿੰਟ ਦੇ ਅੰਤਰਾਲ 'ਚ ਤਿੰਨ ਗੋਲ ਕਰਦੇ ਹੋਏ ਰਿਵਾਇਤੀ ਵਿਰੋਧੀ ਪਾਕਿਸਤਾਨ ਨੂੰ ਸ਼ਨੀਵਾਰ ਨੂੰ ਸੁਪਰ 4 ਦੇ ਮੁਕਾਬਲੇ 'ਚ 4-0 ਨਾਲ ਹਰਾ ਕੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਸ਼ਾਨ ਨਾਲ ਪ੍ਰਵੇਸ਼ ਕਰ ਲਿਆ। 
ਭਾਰਤ ਨੇ ਗਰੁਪ ਮੈਚ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ ਅਤੇ ਹੁਣ ਸੁਪਰ 4 'ਚ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤ ਦੇ ਐਤਵਾਰ ਨੂੰ ਹੋਣ ਵਾਲੇ ਫਾਈਨਲ 'ਚ ਮਲੇਸ਼ੀਆ ਅਤੇ ਪਿਛਲੀ ਚੈਂਪੀਅਨ ਕੋਰੀਆ ਦੇ ਵਿਚਾਲੇ ਸੁਪਰ 4 ਦੇ ਹੋਰ ਮੁਕਾਬਲੇ ਦੇ ਜੇਤੂ ਨਾਲ ਸਾਹਮਣਾ ਹੋਵੇਗਾ। ਭਾਰਤ ਲਈ ਸਤਬੀਰ ਸਿੰਘ ਨੇ 39ਵੇਂ, ਹਰਮਨਪ੍ਰੀਤ ਸਿੰਘ ਨੇ 51ਵੇਂ, ਲਲਿਤ ਉਪਾਧਿਆ ਨੇ 52ਵੇਂ ਅਤੇ ਗੁਰਜੰਤ ਸਿੰਘ ਨੇ 57ਵੇਂ ਮਿੰਟ 'ਚ ਗੋਲ ਕੀਤੇ।


Related News