ਏਸ਼ੀਆ ਕੱਪ ਹਾਕੀ : ਭਾਰਤ ਦਾ ਦੀਵਾਲੀ ਧਮਾਕਾ, ਮਲੇਸ਼ੀਆ ਨੂੰ 6-2 ਨਾਲ ਹਰਾਇਆ

10/20/2017 10:35:54 AM

 

ਢਾਕਾ(ਬਿਊਰੋ)— ਢਾਕਾ ਵਿਚ ਚੱਲ ਰਹੇ 10ਵੇਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਆਪਣੇ ਦੂਜੇ ਸੁਪਰ-4 ਮੁਕਾਬਲੇ ਵਿਚ ਭਾਰਤ ਨੇ ਮਲੇਸ਼ੀਆ ਨੂੰ 6-2 ਨਾਲ ਹਰਾਇਆ। ਵੀਰਵਾਰ ਨੂੰ ਭਾਰਤ ਦੀ ਇਸ ਦੀਵਾਲੀ ਜਿੱਤ ਵਿਚ ਅਕਸ਼ਦੀਪ ਸਿੰਘ (15ਵੇਂ ਮਿੰਟ), ਹਰਮਨਪ੍ਰੀਤ ਸਿੰਘ (19ਵੇਂ ਮਿੰਟ), ਐਸ.ਕੇ. ਉਥੱਪਾ (24ਵੇਂ ਮਿੰਟ), ਗੁਰਜੰਟ ਸਿੰਘ (33ਵੇਂ ਮਿੰਟ), ਸੁਨੀਲ (40ਵੇਂ ਮਿੰਟ) ਅਤੇ ਸਰਦਾਰ ਸਿੰਘ (60ਵੇਂ ਮਿੰਟ ਵਿਚ) ਨੇ 1-1 ਗੋਲ ਕੀਤੇ। ਸੁਪਰ-4 ਵਿਚ ਬੁੱਧਵਾਰ ਨੂੰ ਭਾਰਤ ਨੇ ਦੱਖਣ ਕੋਰੀਆ ਨਾਲ 1-1 ਨਾਲ ਡਰਾ ਖੇਡਿਆ ਸੀ। ਇਸ ਜਿੱਤ ਨਾਲ ਹੀ ਭਾਰਤ ਨੇ ਸੁਪਰ-4 ਵਿਚ ਮਲੇਸ਼ੀਆ ਨੂੰ ਹੇਠਾ ਕਰ ਕੇ ਫਾਈਨਲ ਵਿਚ ਪੁੱਜਣ ਦੀ ਆਪਣੀ ਉਮੀਦ ਮਜ਼ਬੂਤ ਕਰ ਲਿਆ ਹੈ। ਮੌਜੂਦਾ ਟੂਰਨਾਮੈਂਟ ਵਿਚ ਹੁਣ ਤੱਕ ਅਜਤੂ ਰਹੀ ਮਲੇਸ਼ੀਆਈ ਟੀਮ ਨੇ ਪਹਿਲੀ ਹਾਰ ਦਾ ਸਵਾਦ ਚਖਣਾ ਪਿਆ।

12ਵੀਂ ਵਰਲਡ ਰੈਂਕਿੰਗ ਦੀ ਮਲੇਸ਼ੀਆਈ ਟੀਮ ਨੇ ਇਸ ਤੋਂ ਪਹਿਲਾਂ ਇਸ ਸਾਲ ਛੇਵੀਂ ਰੈਂਕਿੰਗ ਵਾਲੇ ਭਾਰਤ ਨੂੰ ਦੋ ਲਗਾਤਾਰ ਮੁਕਾਬਲਿਆਂ ਵਿਚ ਹਰਾਇਆ ਸੀ। 22 ਜੂਨ ਨੂੰ ਹਾਕੀ ਵਰਲਡ ਲੀਗ ਸੈਮੀਫਾਈਨਲਸ ਵਿਚ ਭਾਰਤ ਨੂੰ ਕੁਆਟਰ ਫਾਈਨਲ ਵਿਚ ਮਲੇਸ਼ੀਆ ਨੇ 3-2 ਨਾਲ ਹਰਾਇਆ ਸੀ। ਜਦੋਂ ਕਿ 5 ਮਈ ਨੂੰ ਅਜਲਨ ਸ਼ਾਹ ਕੱਪ ਹਾਕੀ ਵਿਚ ਮਲੇਸ਼ੀਆ ਨੇ ਭਾਰਤ ਨੂੰ 1-0 ਨਾਲ ਹਰਾਇਆ ਸੀ।

ਸੁਪਰ-4 ਦੀ ਹਾਲਤ
1. ਭਾਰਤ : 2 ਮੈਚ-4 ਅੰਕ
2. ਮਲੇਸ਼ੀਆ : 2 ਮੈਚ-3 ਅੰਕ
3. ਦੱਖਣੀ ਕੋਰੀਆ : 2 ਮੈਚ-2 ਅੰਕ
4. ਪਾਕਿਸਤਾਨ : 2 ਮੈਚ-1 ਅੰਕ

ਸੁਪਰ-4 ਵਿੱਚ ਟੀਮਾਂ ਦੇ ਇਕ-ਇਕ ਮੁਕਾਬਲੇ ਬਾਕੀ ਹਨ। ਸਿਖਰ ਦੋ ਟੀਮਾਂ ਫਾਈਨਲ ਵਿਚ 22 ਅਕਤੂਬਰ ਨੂੰ ਆਹਮੋਂ-ਸਾਹਮਣੇ ਹੋਣਗੀਆਂ।


Related News