Asia cup hockey : ਪਾਕਿਸਤਾਨ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ

10/11/2017 9:07:01 PM

ਢਾਕਾ—ਅਬੂ ਮਹਿਮੂਦ ਦੀ ਸ਼ਾਨਦਾਰ ਹੈਟ੍ਰਿਕ ਨਾਲ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਬੁੱਧਵਾਰ ਨੂੰ 7-0 ਦੇ ਵੱਡੇ ਅੰਤਰ ਨਾਲ ਹਰਾ ਦਿੱਤਾ। ਪਾਕਿਸਤਾਨੀ ਜਿੱਤ ਦੇ ਹੀਰੋ ਰਹੇ ਮਹਿਮੂਦ ਨੇ 18ਵੇਂ, 41ਵੇਂ ਅਤੇ 50ਵੇਂ ਮਿੰਟ 'ਚ ਗੋਲ ਕੀਤੇ। ਪਾਕਿਸਤਾਨ ਲਈ ਸ਼ਕੀਲ ਅਮਾਦ ਬੱਟ ਅਤੇ ਅਰਸਲਾਨ ਮੁਹਿੰਮਦ ਕਾਦਿਰ ਨੇ 2-2 ਗੋਲ ਕੀਤੇ। ਪਾਕਿਸਤਾਨ ਦਾ ਅਗਲਾ ਮੁਕਾਬਲਾ 13 ਅਕਤੂਬਰ ਨੂੰ ਜਾਪਾਨ ਨਾਲ ਹੋਵੇਗਾ।


Related News