Asia cup hockey : ਭਾਰਤ ਨੇ ਪਹਿਲੇ ਮੁਕਾਬਲੇ ''ਚ ਜਾਪਾਨ ਨੂੰ 5-1 ਨਾਲ ਹਰਾਇਆ

10/11/2017 5:37:00 PM

ਨਵੀਂ ਦਿੱਲੀ (ਬਿਊਰੋ)—ਭਾਰਤ ਨੇ 10ਵੇਂ ਏਸ਼ੀਆ ਕੱਪ ਹਾਕੀ ਟੂਰਨਾਮੈਂਟ 'ਚ ਆਪਣੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਵਿਸ਼ਵ ਰੈਂਕਿੰਗ 'ਚ 6ਵੇਂ ਨੰਬਰ 'ਤੇ ਕਾਇਮ ਭਾਰਤੀ ਟੀਮ ਨੇ 17 ਨੰਬਰ ਦੀ ਜਾਪਾਨੀ ਟੀਮ ਨੂੰ 5-1 ਨਾਲ ਹਰਾਇਆ। ਢਾਕਾ 'ਚ ਖੇਡ ਜਾ ਰਹੇ ਟੂਰਨਾਮੈਂਟ 'ਚ ਭਾਰਤ ਵਲੋਂ ਹਰਮਨਪ੍ਰੀਤ ਸਿੰਘ ਨੇ 2, ਐੱਸ.ਵੀ. ਸੁਨੀਲ, ਲਲਿਤ ਉਪਾਧਿਆ ਅਤੇ ਰਮਨਦੀਪ ਸਿੰਘ ਨੇ 1-1 ਗੋਲ ਕੀਤੇ। ਜਦੋਂਕਿ ਜਾਪਾਨ ਵਲੋਂ ਇੱਕਲਾ ਗੋਲ ਕੇਨਜੀ ਕਿਤਾਜਾਤੋ ਨੇ ਕੀਤਾ। ਭਾਰਤ ਦਾ ਦੂਜਾ ਮੁਕਾਬਲਾ 13 ਅਕਤੂਬਰ ਨੂੰ ਮੇਜ਼ਬਾਨ ਬੰਗਲਾਦੇਸ਼ ਨਾਲ ਹੋਵੇਗਾ। 
ਭਾਰਤੀ ਟੀਮ ਨੇ ਖੇਡ ਦੇ ਤੀਜੇ ਹੀ ਮਿੰਟ 'ਚ ਬੜ੍ਹਤ ਬਣਾ ਲਈ ਸੀ, ਜਦੋਂ ਐੱਸ.ਵੀ. ਸੁਨੀਲ ਨੇ ਗੋਲ ਨਾਲ ਖਾਤਾ ਖੋਲ੍ਹਿਆ । ਪਰ ਕਿਤਾਜਾਤੋ ਨੇ ਚੌਥੇ ਮਿੰੰਟ 'ਚ ਜਾਪਾਨ ਨੂੰ ਬਰਾਬਰੀ ਦਿੱਲਾ ਦਿੱਤੀ। ਇਸ ਤੋਂ ਬਾਅਦ 22ਵੇਂ ਮਿੰਟ 'ਚ ਲਲਿਤ ਉਪਾਧਿਆ ਨੇ ਭਾਰਤ ਨੂੰ 2-1 ਨਾਲ ਬੜ੍ਹਤ ਦਿਲਾ ਦਿੱਤੀ। ਤੀਜੇ ਕੁਆਰਟਰ 'ਚ ਭਾਰਤ ਨੇ ਜ਼ੋਰਦਾਰ ਹਾਕੀ ਖੇਡੀ। 32ਵੇਂ ਮਿੰਟ 'ਚ ਰਮਨਦੀਪ ਨੇ ਬੜ੍ਹਤ ਨੂੰ 3-1 ਕਰ ਦਿੱਤਾ। 35ਵੇਂ ਮਿੰਟ 'ਚ ਹਰਮਨਪ੍ਰੀਤ ਸਿੰਘ ਨੇ ਪੈਲਨਟੀ ਕਾਰਨਰ ਨੂੰ ਗੋਲ 'ਚ ਤਬਦੀਲ ਕਰ ਸਕੋਰ 4-1 ਕਰ ਦਿੱਤਾ। ਆਖਰੀ ਕੁਆਰਟਰ 'ਚ ਹਰਮਨਪ੍ਰੀਤ ਸਿੰਘ ਨੇ 48ਵੇਂ ਮਿੰਟ 'ਚ ਮਿਲੇ ਇਕ ਹੋਰ ਪੈਲਨਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਭਾਰਤ ਨੂੰ 5-1 ਨਾਲ ਅੱਗੇ ਕਰ ਦਿੱਤਾ।


Related News