ਅਸ਼ਵਿਨ ਨੇ ਬਚਾਇਆ ਭਾਰਤ ਨੂੰ ਸ਼ਰਮਨਾਕ ਰਿਕਾਰਡ ਬਣਾਉਣ ਤੋਂ

02/10/2016 1:18:48 PM

ਨਵੀਂ ਦਿੱਲੀ- ਭਾਵੇਂ ਭਾਰਤੀ ਟੀਮ ਪਹਿਲੇ ਟੀ-20 ਮੈਚ ''ਚ ਸ਼੍ਰੀਲੰਕਾ ਦੇ ਅੱਗੇ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖਿਲਰ ਗਈ ਹੋਵੇ ਪਰ ਇਸ ਮੈਚ ''ਚ  ਅਸ਼ਵਿਨ ਨੇ ਸਭ ਤੋਂ ਜ਼ਿਆਦਾ 24 ਗੇਂਦਾਂ ''ਚ 31 ਦੌੜਾਂ ਦੀ ਪਾਰੀ ਖੇਡੀ, ਜੋ ਉਨ੍ਹਾਂ ਦੀ ਸ਼੍ਰੀਲੰਕਾ ਦੇ ਖਿਲਾਫ ਸਭ ਤੋਂ ਵੱਡੀ ਪਾਰੀ ਬਣ ਗਈ ਹੈ। ਅਸ਼ਵਿਨ ਦੀ ਇਸ ਮਹੱਤਵਪੂਰਨ ਪਾਰੀ ਨਾਲ ਭਾਰਤੀ ਟੀਮ 100 ਦੌੜਾਂ ਦਾ ਅੰਕੜਾ ਪਾਰ ਕਰ ਸਕੀ ਜਿਸ ਨਾਲ ਟੀਮ ਇੰਡੀਆ ਸ਼ਰਮਨਾਕ ਰਿਕਾਰਡ ਬਣਾਉਣ ਤੋਂ ਬਚ ਗਈ।

ਸ਼ਰਮਨਾਕ ਰਿਕਾਰਡ ਬਣਾਉਣ ਤੋਂ ਬਚਾਇਆ ਅਸ਼ਵਿਨ ਨੇ

ਟੀਮ ਵੱਲੋਂ ਮੈਚ ''ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਅਸ਼ਵਿਨ ਨੇ ਭਾਰਤੀ ਟੀਮ ਨੂੰ ਘੱਟ ਸਕੋਰ ''ਤੇ ਆਲਆਉਟ ਹੋਣ ਤੋਂ ਬਚਾ ਲਿਆ। ਜੇਕਰ ਭਾਰਤ 100 ਦੌੜਾਂ ਦੇ ਅੰਦਰ ਆਉਟ ਹੋ ਜਾਂਦਾ ਤਾਂ ਅਜਿਹਾ ਪਹਿਲੀ ਵਾਰ ਹੁੰਦਾ ਕਿ ਭਾਰਤ ਸ਼੍ਰੀਲੰਕਾ ਦੇ ਹੱਥੋਂ ਇੰਨੇ ਘੱਟ ਸਕੋਰ ''ਚ ਆਲ ਆਉਟ ਹੋਇਆ ਹੋਵੇ। ਅਸ਼ਵਿਨ ਦੀ ਬਦੌਲਤ ਭਾਰਤ 100 ਦੌੜਾਂ ਪਾਰ ਕਰ ਸਕਿਆ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਸਾਊਥ ਅਫਰੀਕਾ ਨੇ ਕਟਕ ਮੈਦਾਨ ''ਚ 92 ਦੌੜਾਂ ''ਤੇ ਹੀ ਰੋਕ ਦਿੱਤਾ ਸੀ।

ਦੱਸ ਦਈਏ ਕਿ ਸ਼੍ਰੀਲੰਕਾ ਨੇ ਪਹਿਲਾਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪਹਿਲਾਂ ਬੈਟਿੰਗ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਅਤੇ ਪਹਿਲੇ ਹੀ ਓਵਰ ''ਚ 2 ਵਿਕਟਾਂ ਗੁਆ ਦਿੱਤੀਆਂ। ਵਿਕਟਾਂ ਡਿੱਗਣ ਦਾ ਸਿਲਸਿਲਾ ਅੰਤ ਤੱਕ ਰਿਹਾ ਅਤੇ ਭਾਰਤੀ ਟੀਮ ਸਿਰਫ 101 ਦੌੜਾਂ ਬਣਾ ਕੇ ਆਲ ਆਉਟ ਹੋ ਗਈ।

 

Related News