ਅਰਿੰਦਮ ਤੇ ਅਸ਼ਮਿਤਾ ਨੇ ਜਿੱਤੇ ਖਿਤਾਬ

12/09/2017 1:26:37 AM

ਗੁਹਾਟੀ— ਭਾਰਤ ਦੇ ਚੋਟੀ ਦਰਜਾ ਪ੍ਰਾਪਤ ਅਰਿੰਦਮ ਟੰਡਨ ਤੇ ਸਥਾਨਕ ਖਿਡਾਰਨ ਅਸ਼ਮਿਤਾ ਚਾਲਿਹਾ ਨੇ ਪਹਿਲੀ ਦੱਖਣੀ ਏਸ਼ੀਆਈ ਖੇਤਰੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਸ਼ੁੱਕਰਵਾਰ ਨੂੰ ਇੱਥੇ ਕ੍ਰਮਵਾਰ ਲੜਕਿਆਂ ਤੇ ਲੜਕੀਆਂ ਦੇ ਵਰਗ ਵਿਚ ਸਿੰਗਲਜ਼ ਖਿਤਾਬ ਜਿੱਤ ਲਏ।  ਭਾਰਤ ਦੇ ਹੀ ਅਰਿੰਤਪ ਤੇ ਕ੍ਰਿਸ਼ਣਾ ਪ੍ਰਸਾਦ ਨੇ ਪੁਰਸ਼ ਡਬਲਜ਼ ਜਦਕਿ ਅਸ਼ਮਿਤਾ ਤੇ ਯੂ. ਕੇ. ਮਿਥੁਲਾ ਨੇ ਮਹਿਲਾ ਡਬਲਜ਼ ਦਾ ਖਿਤਾਬ ਜਿੱਤਿਆ।


Related News