ਆਖਰੀ 5 ਹੋਲ ''ਚ ਖਰਾਬ ਪ੍ਰਦਰਸ਼ਨ ਕਾਰਨ ਲਾਹਿੜੀ ਲਗਭਗ ਬਾਹਰ

Friday, May 19, 2017 6:43 PM
ਆਖਰੀ 5 ਹੋਲ ''ਚ ਖਰਾਬ ਪ੍ਰਦਰਸ਼ਨ ਕਾਰਨ ਲਾਹਿੜੀ ਲਗਭਗ ਬਾਹਰ
ਅਮਰੀਕਾ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਏਟੀ ਅਤੇ ਟੀ ਬ੍ਰਾਇਨ ਨੇਲਸਨ ਗੋਲਫ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦੌਰ ਦੇ ਆਖਰੀ 5 ਹੋਲ ''ਚ ਖਰਾਬ ਪ੍ਰਦਰਸ਼ਨ ਕਾਰਣ ਲਗਭਗ ਬਾਹਰ ਹੋ ਗਏ। ਫਾਰਮ ਹਾਸਲ ਕਰਨ ਦੀ ਕੋਸ਼ਿਸ਼ ''ਚ ਲਾਹਿੜੀ ਨੇ ਨਾਈਨ ''ਚ 2 ਬਰਡੀ ਅਤੇ 2 ਬੋਗੀ ਕੀਤੀਆਂ, ਜਿਸ ਤੋਂ ਬਾਅਦ 13 ਵੇਂ ਹੋਲ ''ਚ ਬਰਡੀ ਤੋਂ ਉਹ ਅੰਡਰ ਪਾਰ ਪਹੁੰਚ ਗਏ।
ਇਸ ਤੋਂ ਬਾਅਦ ਚੀਜਾਂ ਉਨ੍ਹਾਂ ਲਈ ਖਰਾਬ ਹੋ ਗਈਆਂ, ਜਿਸ ''ਚ 14ਵੇਂ ਹੋਲ ''ਚ ਡਬਲ ਬੋਗੀ, 15ਵੇਂ ਅਤੇ 16ਵੇਂ ਹੋਲ ''ਚ ਬੋਗੀ ਅਤੇ 18ਵੇਂ ਹੋਲ ''ਚ ਫਿਰ ਡਬਲ ਬੋਗੀ ਕਰ ਦਿੱਤੀ। ਆਖਰੀ 5 ਹੋਲ ''ਚ ਉਹ 6 ਓਵਰ ''ਤੇ ਪਹੁੰਚ ਗਏ ਅਤੇ ਆਖਰ ''ਚ 5 ਓਵਰ 75 ਦੇ ਕਾਰਡ ''ਚ ਸਾਂਝੇ ਤੌਰ ਨਾਲ 122 ਸਥਾਨ ''ਤੇ ਪਹੁੰਚ ਗਏ ਹਨ। ਲਾਹਿੜੀ ਪਿਛਲੇ ਹਫਤੇ ਵੀ ਕਟ ਤੋਂ ਖੁੰਝ ਗਏ ਸੀ, ਜਿਸ ''ਚ ਉਨ੍ਹਾਂ ਨੇ 75-75 ਦਾ ਕਾਰਡ ਖੇਡਿਆ ਸੀ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!