ਮਿਊਜ਼ਿਕ ਵੀਡੀਓ ਦੌਰਾਨ ਨੇੜੇ ਆਏ ਸਨ ਅੰਨਾ-ਐਨਰਿਕ

01/18/2018 5:10:34 AM

ਜਲੰਧਰ — ਟੈਨਿਸ ਸਨਸਨੀ ਅੰਨਾ ਕਾਰਨੀਕੋਵਾ ਅਤੇ ਸਿੰਗਰ ਐਨਰਿਕ ਵਿਚਾਲੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਸਭ ਤੋਂ ਪਹਿਲਾਂ 2001 ਵਿਚ ਉਦੋਂ ਸਾਹਮਣੇ ਆਈਆਂ ਸਨ, ਜਦੋਂ ਐਨਰਿਕ ਦੇ ਗਾਣੇ 'ਇਸਕੈਪ' ਵਿਚ ਅੰਨਾ ਨੇ ਮਾਡਲਿੰਗ ਕੀਤੀ ਸੀ। ਗਾਣੇ ਵਿਚ ਕਈ ਗਰਮਾ-ਗਰਮ ਸੀਨ ਸਨ, ਜਿਸ ਕਾਰਨ ਐਨਰਿਕ ਅਤੇ ਅੰਨਾ ਨੂੰ ਨੇੜੇ ਆਉਣ ਦਾ ਮੌਕਾ ਮਿਲਿਆ।
ਕਿਹਾ ਜਾਂਦਾ ਹੈ ਕਿ ਇਥੋਂ ਹੀ ਇਨ੍ਹਾਂ ਦੇ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਈ। ਬਾਅਦ ਵਿਚ 2002 'ਚ ਏ. ਟੀ. ਪੀ. ਐਵਾਰਡਸ ਵਿਚ ਦੋਵਾਂ ਦੇ ਇਕੱਠੇ ਨਜ਼ਰ ਆਉਣ 'ਤੇ ਇਨ੍ਹਾਂ ਖਬਰਾਂ ਦੀ ਪੁਸ਼ਟੀ ਵੀ ਹੋ ਗਈ ਕਿ ਦੋਵਾਂ 'ਚ ਪਿਆਰ ਹੈ। 2008 'ਚ ਅੰਨਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ ਕਦੇ ਐਨਰਿਕ ਨਾਲ ਵਿਆਹ ਨਹੀਂ ਕਰੇਗੀ ਕਿਉਂਕਿ ਸਾਡੇ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਰਿਲੇਸ਼ਨਸ਼ਿਪ 'ਚ ਇਹੀ ਤਾਂ ਚਾਹੀਦਾ ਹੁੰਦਾ ਹੈ।
ਉਥੇ ਹੀ ਐਨਰਿਕ ਨੇ ਇਸ ਸਬੰਧੀ ਕਿਹਾ ਸੀ ਕਿ ਉਸ ਨੇ ਕਈ ਵਾਰ ਆਪਣੀ ਗਰਲਫ੍ਰੈਂਡ (ਅੰਨਾ) ਨੂੰ ਵਿਆਹ ਲਈ ਅਪ੍ਰੋਚ ਕੀਤਾ ਪਰ ਉਹ ਉਸ ਨੂੰ ਇਸ ਮਾਮਲੇ ਵਿਚ ਕੋਈ ਪੱਲਾ ਨਹੀਂ ਫੜਾਉਂਦੀ। 36 ਸਾਲਾ ਰਸ਼ੀਅਨ ਸੁੰਦਰੀ ਨੇ ਪਿਛਲੇ ਮਹੀਨੇ ਹੀ ਮਿਆਮੀ 'ਚ ਐਨਰਿਕ ਦੇ ਜੌੜੇ ਬੱਚਿਆਂ ਨੂੰ ਜਨਮ ਦਿੱਤਾ ਹੈ।


Related News