ਆਲ ਇੰਡੀਆ ਐੱਮ. ਸੀ.ਸੀ. ਮੁਰਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ 27 ਜੁਲਾਈ ਤੋਂ ਸ਼ੁਰੂ

07/26/2017 5:07:27 AM

ਚੇਨਈ — ਕੌਮਾਤਰੀ ਟੀਮ ਦੇ ਮੈਂਬਰਾ ਸਮੇਤ ਕਈ ਮਹਾਨ ਪ੍ਰਮੁੱਖ ਖਿਡਾਰੀ 27 ਜੁਲਾਈ ਤੋਂ ਸ਼ੁਰੂ 6 ਅਗਸਤ ਤੱਕ ਇੱਥੇ ਹੋਣ ਵਾਲੇ ਆਲ ਇੰਡੀਆ ਐੱਮ.ਸੀ.ਸੀ. ਸੁਰਗੱਪਾ ਗੋਲਡ ਕੱਪ ਹਾਕੀ ਟੂਰਨਾਮੈਂਟ ਦੇ 91ਵੇਂ ਸੈਸ਼ਨ 'ਚ ਹਿੱਸਾ ਲੈਣਗੀਆ। ਆਯੋਜਕਾਂ ਨੇ ਦੱਸਿਆ ਕਿ 2016 ਦੇ ਵਿਜੇਤਾ ਭਾਰਤੀ ਰੇਲਵੇ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ।
ਰੇਲਵੇ ਨੂੰ 10 ਦਿਨ ਮੁਕਾਬਲੇ ਦੇ ਦੌਰਾਨ ਓ.ਐੱਨ.ਜੀ.ਸੀ. ਸੈਨਾ ਇਲੈਵਨ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟਡ, ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੀ ਟੀਮਾਂ ਦਾ ਸਖਤ ਮੁਕਾਬਲਾ ਦੇਖਣ ਨੂੰ ਮਿਲਣ ਦੀ ਉਮੀਦ ਹੈ।


Related News