ਇਸ ਹਾਰ ਨੂੰ ਭੁਲਾ ਕੇ ਹੁਣ ਫੋਕਸ ਕਾਂਸੀ ਤਮਗੇ ''ਤੇ : ਭਾਰਤੀ ਕੋਚ

12/09/2017 3:26:16 PM

ਭੁਵਨੇਸ਼ਵਰ, (ਬਿਊਰੋ)— ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਤੋਂ ਹਾਕੀ ਵਿਸ਼ਵ ਲੀਗ ਦੇ ਸੈਮੀਫਾਈਨਲ 'ਚ ਮਿਲੀ ਹਾਰ ਨੂੰ ਨਿਰਾਸ਼ਾਜਨਕ ਦਸਦੇ ਹੋਏ ਭਾਰਤੀ ਹਾਕੀ ਟੀਮ ਦੇ ਕੋਚ ਸ਼ੋਰਡ ਮਾਰਿਨ ਨੇ ਕਿਹਾ ਕਿ ਇਸ ਤੋਂ ਉਬਰ ਕੇ ਹੁਣ ਟੀਮ ਨੂੰ ਫੋਕਸ ਕਾਂਸੀ ਤਮਗੇ ਦੇ ਮੁਕਾਬਲੇ 'ਤੇ ਕਰਨਾ ਹੈ। ਅਰਜਨਟੀਨਾ ਨੇ ਤੇਜ਼ ਮੀਂਹ ਦੇ ਵਿਚਾਲੇ ਖੇਡੇ ਗਏ ਮੈਚ 'ਚ ਭਾਰਤ ਨੂੰ 1-0 ਨਾਲ ਹਰਾ ਕੇ ਤਮਗੇ ਦਾ ਰੰਗ ਬਿਹਤਰ ਕਰਨ ਦਾ ਮੇਜ਼ਬਾਨ ਦਾ ਸੁਪਨਾ ਤੋੜ ਦਿੱਤਾ। 

ਮਾਰਿਨ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਮੈਂ ਇਹ ਮੈਚ ਦੁਬਾਰਾ ਨਹੀਂ ਦੇਖਾਂਗਾ ਜਦਕਿ ਮੈਂ ਸਾਰੇ ਮੈਚ ਦੇਖਦਾ ਹਾਂ। ਇਸ ਦਾ ਕਾਰਨ ਇਹ ਹੈ ਕਿ ਹਾਲਾਤ ਅਲਗ ਸਨ ਅਤੇ ਸਾਡੀ ਸਮਰਥਾ ਦੀ ਇਹ ਅਸਲ ਪ੍ਰੀਖਿਆ ਨਹੀਂ ਸੀ। ਮੈਂ ਅਰਜਨਟੀਨਾ ਨਾਲ ਆਮ ਹਾਲਾਤ 'ਚ ਖੇਡ ਕੇ ਦੇਖਣਾ ਚਾਹਾਂਗਾ ਕਿ ਅਸੀਂ ਉਨ੍ਹਾਂ ਨੂੰ ਹਰਾ ਸਕਦੇ ਹਾਂ ਜਾਂ ਨਹੀਂ। ਅੱਜ ਹਾਲਾਤ ਅਲਗ ਸਨ ਅਤੇ ਉਹ ਸਾਡੇ ਤੋਂ ਬਿਹਤਰ ਸਨ।'' ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਟੀਚਾ ਖਿਡਾਰੀਆਂ ਦਾ ਧਿਆਨ ਇਸ ਹਾਰ ਤੋਂ ਹਟਾ ਕੇ ਕੱਲ ਹੋਣ ਵਾਲੇ ਕਾਂਸੀ ਦੇ ਮੁਕਾਬਲੇ 'ਤੇ ਕੇਂਦਰਤ ਕਰਨ 'ਤੇ ਹੈ।


Related News