ਅਦਿਤੀ ਸਾਂਝੇ 34ਵੇਂ ਸਥਾਨ ''ਤੇ

Friday, May 19, 2017 6:58 PM
ਅਦਿਤੀ ਸਾਂਝੇ 34ਵੇਂ ਸਥਾਨ ''ਤੇ

ਵਿਲੀਅਮਸਬਰਗ— ਲਗਭਗ ਇਕ ਮਹੀਨੇ ਬਾਅਦ ਵਾਪਸੀ ਕਰ ਰਹੀ ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਕਿੰਗਸਮਿਲ ਚੈਂਪੀਅਨਸ਼ਿਪ ਦੇ ਪਹਿਲੇ ਦੌਰ ''ਚ ਇਕ ਅੰਡਰ 7 ਦਾ ਸਕੋਰ ਬਣਾਇਆ।
ਐੱਲ.ਪੀ.ਜੀ.ਏ. ''ਚ ਪਹਿਲੇ ਸੈਸ਼ਨ ''ਚ ਖੇਡ ਰਹੀ 19 ਸਾਲਾ ਅਦਿਤੀ ਸਾਂਝੇ 34ਵੇਂ ਸਥਾਨ ''ਤੇ ਹੈ। ਅਦਿਤੀ ਚੋਟੀ ''ਤੇ ਚਲ ਰਹੀ ਲੇਕਸੀ ਥਾਮਪਸਨ ਤੋਂ ਪੰਜ ਸ਼ਾਟ ਪਿੱਛੇ ਹੈ। ਲੇਕਸੀ ਨੇ ਪਹਿਲੇ ਦੌਰ ''ਚ ਕੱਲ 6 ਅੰਡਰ 65 ਦਾ ਸਕੋਰ ਬਣਾਇਆ। ਲੇਕਸੀ ਦੀਆਂ ਸਾਥਣ ਅਮਰੀਕੀ ਖਿਡਾਰਨਾਂ ਗੇਰਿਨਾ ਪਿਲਰ, ਬ੍ਰਿਟਨੀ ਲਿਨਸੀਕੋਮ ਅਤੇ ਏਂਜੇਲ ਯਿਨ ਉਸ ਤੋਂ ਇਕ ਸ਼ਾਟ ਪਿੱਛੇ ਸਾਂਝੇ ਦੂਜੇ ਸਥਾਨ ''ਤੇ ਹਨ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!