ਅਦਿਤੀ ਅਸ਼ੋਕ ਦਾ ਐੱਲ.ਪੀ.ਜੀ.ਏ. ''ਚ ਕਰੀਅਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ

06/26/2017 7:04:57 PM

ਅਰਕਨਸਾਸ (ਅਮਰੀਕਾ)— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਇੱਥੇ ਐੱਲ.ਪੀ.ਜੀ.ਏ. ਵਾਲਮਾਰਟ ਐਨ.ਡਬਲਯੂ ਅਰਕਾਨਸਾਸ ਚੈਂਪੀਅਨਸ਼ਿਪ 'ਚ ਕਰੀਅਰ ਦਾ ਸਰਵਸ਼੍ਰੇਸ਼ਠ ਸੰਯੁਕਤ 25ਵਾਂ ਸਥਾਨ ਹਾਸਲ ਕੀਤਾ। ਅਦਿਤੀ ਨੇ ਤਿੰਨ ਦੌਰ 'ਚ 70, 64 ਅਤੇ 71 ਦੇ ਕਾਰਡ ਖੇਡੇ ਅਤੇ ਉਨ੍ਹਾਂ ਦਾ ਕੁੱਲ ਸਕੋਰ ਅੱਠ ਅੰਡਰ 208 ਰਿਹਾ। 
ਅਦਿਤੀ ਲਈ ਆਖਰੀ ਦੌਰ ਕਾਫੀ ਘਟਨਾ ਪ੍ਰਧਾਨ ਰਿਹਾ। ਉਨ੍ਹਾਂ ਪੰਜ ਬਰਡੀ ਬਣਾਈ ਅਤੇ ਇਸ ਦੇ ਨਾਲ ਹੀ ਉਹ ਬੋਗੀ ਅਤੇ ਡਬਲ ਬੋਗੀ ਵੀ ਕਰ ਗਈ। ਇਕ ਸਮੇਂ ਉਹ 10 ਅੰਡਰ 'ਤੇ ਸੀ ਅਤੇ ਉਨ੍ਹਾਂ ਦੇ ਚੋਟੀ ਦੇ 10 'ਚ ਆਉਣ ਦੀ ਸੰਭਾਵਨਾ ਸੀ ਪਰ ਚਾਰ ਵਾਲੇ 12ਵੇਂ ਹੋਲ 'ਚ ਡਬਲ ਬੋਗੀ ਅਤੇ 13ਵੇਂ ਹੋਲ 'ਚ ਬੋਗੀ ਨਾਲ ਉਨ੍ਹਾਂ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ। ਹਾਲਾਂਕਿ ਉਨ੍ਹਾਂ ਆਖਰੀ ਹੋਲ 'ਚ ਬਰਡੀ ਬਣਾਈ। ਵਿਸ਼ਵ 'ਚ ਤੀਜੀ ਰੈਂਕਿੰਗ ਦੇ ਖਿਡਾਰੀ ਸੋ ਇਯੇਨ ਰਿਊ ਨੇ ਐੱਲ.ਪੀ.ਜੀ.ਏ.'ਚ ਆਪਣਾ ਪਹਿਲਾ ਪੰਜਵਾਂ ਖਿਤਾਬ ਜਿੱਤਿਆ। ਇਸ ਜਿੱਤ ਨਾਲ ਰਿਊ ਆਪਣੇ ਕਰੀਅਰ 'ਚ ਪਹਿਲੀ ਵਾਰ ਨੰਬਰ ਇਕ ਰੈਂਕਿੰਗ 'ਤੇ ਪਹੁੰਚ ਗਈ ਹੈ।


Related News