ਅਦਿਤੀ ਅਸ਼ੋਕ ਦੁਬਈ ''ਚ ਸਾਂਝੇ ਚੌਥੇ ਸਥਾਨ ''ਤੇ

12/09/2017 8:40:33 AM

ਦੁਬਈ, (ਬਿਊਰੋ)— ਭਾਰਤ ਦੀ ਅਦਿਤੀ ਅਸ਼ੋਕ ਨੇ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰਖਦੇ ਹੋਏ ਤੀਜੇ ਦੌਰ 'ਚ ਅੱਜ ਇੱਥੇ ਚਾਰ ਅੰਡਰ 68 ਦਾ ਕਾਰਡ ਖੇਡਿਆ ਜਿਸ ਨਾਲ ਉਹ ਓਮੇਗਾ ਦੁਬਈ ਲੇਡੀਜ਼ ਗੋਲਫ ਟੂਰਨਾਮੈਂਟ 'ਚ ਸਾਂਝੇ ਚੌਥੇ ਸਥਾਨ 'ਤੇ ਪਹੁੰਚ ਗਈ। 

ਆਰਡਰ ਆਫ ਮੈਰਿਟ 'ਚ ਦੂਜੇ ਸਥਾਨ 'ਤੇ ਚਲ ਰਹੀ ਇਸ 19 ਸਾਲਾ ਖਿਡਾਰਨ ਨੇ ਪੰਜ ਬਰਡੀ ਬਣਾਈ ਅਤੇ ਇਕ ਬੋਗੀ ਕੀਤੀ। ਅਦਿਤੀ ਨੇ ਤਿੰਨ ਦੌਰ 'ਚ 69, 68 ਅਤੇ 68 ਦਾ ਸਕੋਰ ਬਣਾਇਆ ਹੈ ਅਤੇ ਉਹ 9 ਅੰਡਰ 'ਤੇ ਹੈ। ਇਹ ਭਾਰਤੀ ਗੋਲਫਰ ਨੀਦਰਲੈਂਡ ਦੀ ਐਨੇ ਵਾਨ ਡੈਮ (70) ਤੋਂ ਤਿੰਨ ਸ਼ਾਟ ਪਿੱਛੇ ਹੈ। ਲੇਡੀਜ਼ ਯੂਰਪੀਅਨ ਟੂਰ 'ਚ ਤਿੰਨ ਖਿਤਾਬ ਜਿੱਤਣ ਵਾਲੀ ਅਦਿਤੀ ਨੇ ਪਿਛਲੇ ਸਾਲ ਕਤਰ ਅਤੇ ਇਸ ਸਾਲ ਆਬੂਧਾਬੀ 'ਚ ਖਿਤਾਬ ਜਿੱਤੇ ਸਨ।


Related News