ਅਦਿਤੀ ਅਸ਼ੋਕ ਦੁਬਈ ਲੇਡੀਜ਼ ਕਲਾਸਿਕ ''ਚ ਸਾਂਝੇ ਪੰਜਵੇਂ ਸਥਾਨ ''ਤੇ

12/10/2017 9:34:51 AM

ਦੁਬਈ, (ਬਿਊਰੋ)— ਅਦਿਤੀ ਅਸ਼ੋਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਓਮੇਗਾ ਦੁਬਈ ਲੇਡੀਜ਼ ਕਲਾਸਿਕ ਗੋਲਫ ਟੂਰਨਾਮੈਂਟ 'ਚ ਸਾਂਝੇ ਪੰਜਵੇਂ ਸਥਾਨ 'ਤੇ ਰਹੀ। ਤੀਜੇ ਦਿਨ ਦੇ ਬਾਅਦ ਅਦਿਤੀ ਚੌਥੇ ਸਥਾਨ 'ਤੇ ਚਲ ਰਹੀ ਸੀ। 
ਉਨ੍ਹਾਂ ਨੇ ਅੰਤਿਮ ਦੌਰ 'ਚ 6 ਬਰਡੀ ਅਤੇ ਇਕ ਬੋਗੀ ਨਾਲ ਪੰਜ ਅੰਡਰ ਦਾ ਸਕੋਰ ਬਣਾਇਆ। ਇਸ ਭਾਰਤੀ ਗੋਲਫਰ ਦਾ ਕੁਲ ਸਕੋਰ 12 ਅੰਡਰ ਰਿਹਾ। ਅਦਿਤੀ ਇਸ ਪ੍ਰਦਰਸ਼ਨ ਦੇ ਬਾਅਦ ਆਰਡਰ ਆਫ ਮੈਰਿਟ 'ਚ ਸਤਵੇਂ ਸਥਾਨ 'ਤੇ ਰਹੀ। ਐਂਜੇਲ ਯਿਨ ਨੇ ਤਿੰਨ ਪੱਧਰੀ ਪਲੇਅ ਆਫ 'ਚ ਖਿਤਾਬ ਜਿੱਤਿਆ।  


Related News